DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia Student Visa: 23 ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ਵਿੱਚ ਵਿਸ਼ੇਸ਼ ਰਿਆਇਤ

ਅਲਬਾਨੀਜ਼ ਸਰਕਾਰ ਨੇ ਪਰਵਾਸ ਨੀਤੀ ’ਚ ਕੀਤਾ ਬਦਲਾਅ; ਤਿੰਨ ਦੇਸ਼ਾਂ ਨੂੰ ਨਹੀਂ ਮਿਲੇਗਾ ਲਾਭ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਆਸਟਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਪਰਵਾਸ ਨੀਤੀ ਵਿੱਚ ਅਹਿਮ ਤਬਦੀਲੀ ਕਰਦਿਆਂ 23 ਦੇਸ਼ਾਂ ਦੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਫ਼ੀਸ ਵਿੱਚ ਵਿਸ਼ੇਸ਼ ਰਾਹਤ ਦਿੱਤੀ ਹੈ।

ਪਹਿਲੀ ਜੁਲਾਈ 2026 ਤੋਂ ਆਮ ਵਿਦਿਆਰਥੀ ਵੀਜ਼ੇ (ਸਬਕਲਾਸ 500) ਦੀ ਮੁੱਖ ਅਰਜ਼ੀ ਫ਼ੀਸ 2000 ਤੋਂ ਵਧਾ ਕੇ 2500 ਆਸਟਰੇਲੀਆਈ ਡਾਲਰ ਕੀਤੀ ਗਈ ਸੀ, ਪਰ ਚੋਣਵੇਂ ਦੇਸ਼ਾਂ ਲਈ ਹੁਣ ਇਹ ਫ਼ੀਸ ਦਰ ਘੱਟ ਰੱਖੀ ਗਈ ਹੈ।

Advertisement

ਇਨ੍ਹਾਂ ਵਿੱਚ ਫ਼ਿਜੀ, ਕਿਰੀਬਾਤੀ, ਨਾਉਰੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੁਵਾਲੂ, ਵਾਨੂਆਤੂ, ਮਾਈਕ੍ਰੋਨੇਸ਼ੀਆ, ਮਾਰਸ਼ਲ ਟਾਪੂ ਅਤੇ ਤਿਮੋਰ-ਲੇਸਤੇ ਸ਼ਾਮਲ ਹਨ।

Advertisement

ਇਸ ਤੋਂ ਇਲਾਵਾ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀ ਵੀ ਇਸ ਦੇ ਲਾਭਪਾਤਰੀ ਹਨ।

ਵਿਸ਼ੇਸ਼ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਦੇ ਯੋਗ ਹੋਣ ’ਤੇ ਪਰਿਵਾਰਕ ਮੈਂਬਰਾਂ ਨੂੰ ਵੀ ਘੱਟ ਫ਼ੀਸ ਦਾ ਲਾਭ ਮਿਲੇਗਾ। ਹਾਲਾਂਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਅਧਿਕਾਰਤ ਰਿਆਇਤ ਵਿੱਚ ਸ਼ਾਮਲ ਨਹੀਂ ਹਨ।

Advertisement
×