DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air Marshal Ashutosh Dixit ਨੇ ਸੰਭਾਲੀ ਹਵਾਈ ਸੈਨਾ ਦੇ ਉਪ ਮੁਖੀ ਦੀ ਕਮਾਨ

ਕਾਰਗਿਲ ਜੰਗ ਦੇ ਨਾਇਕ ਅਤੇ 3500 ਘੰਟੇ ਉਡਾਣ ਦਾ ਤਜਰਬਾ ਰੱਖਣ ਵਾਲੇ ਦੀਕਸ਼ਿਤ ਬਣੇ ਵਾਈਸ ਚੀਫ਼

  • fb
  • twitter
  • whatsapp
  • whatsapp
Advertisement

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ (IAF) ਦੇ ਨਵੇਂ ਉਪ ਮੁਖੀ (Vice Chief) ਵਜੋਂ ਅਹੁਦਾ ਸੰਭਾਲ ਲਿਆ ਹੈ। 3500 ਘੰਟੇ ਤੋਂ ਵੱਧ ਫਾਈਟਰ ਜੈੱਟ ਉਡਾਉਣ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਐੇਅਰ ਮਾਰਸ਼ਲ ਦੀਕਸ਼ਿਤ ਇਸ ਸਾਲ ਅਕਤੂਬਰ ਵਿੱਚ ਮੌਜੂਦਾ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਦੇਸ਼ ਦੇ ਅਗਲੇ ਹਵਾਈ ਸੈਨਾ ਮੁਖੀ ਬਣਨ ਦੀ ਦੌੜ ਵਿੱਚ ਸਭ ਤੋਂ ਸੀਨੀਅਰ ਅਧਿਕਾਰੀ ਹਨ। ਉਨ੍ਹਾਂ ਨੇ ਐੇਅਰ ਮਾਰਸ਼ਲ ਨਾਗੇਸ਼ ਕਪੂਰ ਦੀ ਜਗ੍ਹਾ ਲਈ ਹੈ, ਜੋ ਸੇਵਾਮੁਕਤ ਹੋ ਗਏ ਹਨ।

ਇਸ ਅਹੁਦੇ ’ਤੇ ਆਉਣ ਤੋਂ ਪਹਿਲਾਂ ਐੇਅਰ ਮਾਰਸ਼ਲ ਦੀਕਸ਼ਿਤ ‘ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼’ (CISC) ਵਜੋਂ ਸੇਵਾਵਾਂ ਨਿਭਾ ਰਹੇ ਸਨ, ਜੋ ਕਿ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਦੇ ਅਧੀਨ ਤਿੰਨਾਂ ਸੈਨਾਵਾਂ (ਥਲ, ਜਲ ਅਤੇ ਵਾਯੂ ਸੈਨਾ) ਦੀ ਸਾਂਝੀ ਸੰਸਥਾ ਹੈ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਆਪਸੀ ਤਾਲਮੇਲ (Jointness) ਨੂੰ ਵਧਾਉਣ ਅਤੇ ਦੇਸ਼ ਵਿੱਚ ‘ਥੀਏਟਰ ਕਮਾਂਡਾਂ’ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ।

Advertisement

Advertisement

ਚਾਰ ਦਹਾਕਿਆਂ ਦਾ ਸ਼ਾਨਦਾਰ ਸੇਵਾ ਕਾਲ ਅਤੇ ਜੰਗੀ ਤਜਰਬਾ

ਦਸੰਬਰ 1986 ਵਿੱਚ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਕਮਿਸ਼ਨਡ ਹੋਏ ਐੇਅਰ ਮਾਰਸ਼ਲ ਦੀਕਸ਼ਿਤ ਨੈਸ਼ਨਲ ਡਿਫੈਂਸ ਅਕੈਡਮੀ (NDA), ਡਿਫੈਂਸ ਸਟਾਫ਼ ਸਰਵਿਸਿਜ਼ ਕਾਲਜ (ਬੰਗਲਾਦੇਸ਼) ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਐਲੂਮਨੀ (ਵਿਦਿਆਰਥੀ) ਰਹਿ ਚੁੱਕੇ ਹਨ। ਉਹ ਇੱਕ 'ਐਕਸਪੈਰੀਮੈਂਟਲ ਟੈਸਟ ਪਾਇਲਟ' ਅਤੇ 'ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ' ਵੀ ਹਨ। ਆਪਣੇ ਲਗਭਗ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਉਨ੍ਹਾਂ ਨੇ ਮਿਰਾਜ-2000, ਮਿਗ (MiG) ਸੀਰੀਜ਼ ਦੇ ਕਈ ਜੈੱਟ, ਜੈਗੁਆਰ, ਸਵਦੇਸ਼ੀ ਤੇਜਸ (Tejas) ਅਤੇ ਹਾਕ ਸਮੇਤ ਕਈ ਲੜਾਕੂ ਜਹਾਜ਼ ਉਡਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ AN-32 ਅਤੇ ਅਵਰੋ ਵਰਗੇ ਟ੍ਰਾਂਸਪੋਰਟ ਜਹਾਜ਼ ਅਤੇ ਹਵਾ ਵਿੱਚ ਹੀ ਤੇਲ ਭਰਨ ਵਾਲੇ ਰੀਫਿਊਲਰ ਜਹਾਜ਼ ਉਡਾਉਣ ਦਾ ਵੀ ਤਜਰਬਾ ਹੈ।

ਉਨ੍ਹਾਂ ਨੇ 1999 ਵਿੱਚ ਪਾਕਿਸਤਾਨ ਵਿਰੁੱਧ ਕਾਰਗਿਲ ਜੰਗ ਦੌਰਾਨ ਚਲਾਏ ਗਏ 'ਆਪ੍ਰੇਸ਼ਨ ਸਫ਼ੈਦ ਸਾਗਰ' ਅਤੇ 2025 ਵਿੱਚ ਅਪਰੇਸ਼ਨ ਸਿੰਧੂਰ ਵਰਗੇ ਕਈ ਅਹਿਮ ਅਤੇ ਇਤਿਹਾਸਕ ਫ਼ੌਜੀ ਆਪ੍ਰੇਸ਼ਨਾਂ ਵਿੱਚ ਸਰਗਰਮ ਹਿੱਸਾ ਲਿਆ ਹੈ। ਉਹ ਪੱਛਮੀ ਸੈਕਟਰ ਵਿੱਚ ਹਵਾਈ ਸੈਨਾ ਦੇ ਇੱਕ ਫਰੰਟਲਾਈਨ ਫਾਈਟਰ ਬੇਸ ਅਤੇ ਦੱਖਣੀ ਸੈਕਟਰ ਵਿੱਚ ਇੱਕ ਪ੍ਰਮੁੱਖ ਫਾਈਟਰ ਟ੍ਰੇਨਿੰਗ ਬੇਸ ਦੇ ਕਮਾਂਡਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸੈਂਟਰਲ ਏਅਰ ਕਮਾਂਡ ਦੀ ਅਗਵਾਈ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਹੇਠ ਤਿੰਨਾਂ ਸੈਨਾਵਾਂ ਦੇ ਏਕੀਕਰਨ ਲਈ ਕਈ ਸਾਂਝੀਆਂ ਨੀਤੀਆਂ ਰਿਲੀਜ਼ ਕੀਤੀਆਂ ਗਈਆਂ ਹਨ, ਜੋ ਰੱਖਿਆ ਬਲਾਂ ਨੂੰ ਹਰ ਖੇਤਰ ਵਿੱਚ ਮਜ਼ਬੂਤ ਬਣਾਉਣਗੀਆਂ।

Advertisement
×