DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India CEO Resigns: ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਵੱਲੋਂ ਅਸਤੀਫ਼ਾ

ਜੁਲਾਈ 2022 ਵਿੱਚ ਸੰਭਾਲੀ ਸੀ ਕਮਾਨ; ਟਾਟਾ ਸਮੂਹ ਨਵੇਂ ਚਿਹਰੇ ਦੀ ਭਾਲ ਵਿੱਚ

  • fb
  • twitter
  • whatsapp
  • whatsapp
featured-img featured-img
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਵੱਲੋਂ ਅਹੁਦੇ ਤੋਂ ਅਸਤੀਫਾ: Photo credit- reuters
Advertisement

Air India CEO Resigns: ਟਾਟਾ ਸਮੂਹ ਦੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧਕੀ ਨਿਰਦੇਸ਼ਕ (ਐਮਡੀ) ਕੈਂਪਬੈਲ ਵਿਲਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਵਿਲਸਨ ਨੇ ਆਪਣੀ ਸੇਵਾਮੁਕਤੀ ਦੀ ਇੱਛਾ ਬੋਰਡ ਕੋਲ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅਸਤੀਫ਼ਾ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਵਿਲਸਨ ਨੂੰ ਜੁਲਾਈ 2022 ਵਿੱਚ ਉਸ ਵੇਲੇ ਨਿਯੁਕਤ ਕੀਤਾ ਗਿਆ ਸੀ ਜਦੋਂ ਤੁਰਕੀ ਏਅਰਲਾਈਨਜ਼ ਦੇ ਸਾਬਕਾ ਚੇਅਰਮੈਨ ਇਲਕਰ ਆਇਸੀ ਨੇ ਵਿਵਾਦਾਂ ਕਾਰਨ ਇਸ ਅਹੁਦੇ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ।

Advertisement

ਹਾਲਾਂਕਿ ਵਿਲਸਨ ਦਾ ਪੰਜ ਸਾਲਾ ਕਾਰਜਕਾਲ 2027 ਵਿੱਚ ਖ਼ਤਮ ਹੋਣਾ ਸੀ, ਪਰ ਉਹ ਪਿਛਲੇ ਸਾਲ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਤੋਂ ਬਾਅਦ ਲਗਾਤਾਰ ਨਿੰਦਿਆ ਦੇ ਘੇਰੇ ਵਿੱਚ ਸਨ। ਉਸ ਦੁਖਦਾਈ ਹਾਦਸੇ ਵਿੱਚ 241 ਲੋਕਾਂ ਦੀ ਜਾਨ ਚਲੀ ਗਈ ਸੀ। ਏਅਰ ਇੰਡੀਆ ਵੱਲੋਂ ਅਜੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਟਾਟਾ ਸਮੂਹ ਨੇ ਨਵੇਂ ਅਹੁਦੇਦਾਰ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਐਕਸਪ੍ਰੈਸ ਦੇ ਐਮਡੀ ਆਲੋਕ ਸਿੰਘ ਵੀ ਆਪਣਾ ਕਾਰਜਕਾਲ ਪੂਰਾ ਹੋਣ ਮਗਰੋਂ ਅਸਤੀਫ਼ਾ ਦੇ ਚੁੱਕੇ ਹਨ।

Advertisement

Advertisement
×