DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਸਿਆਸੀ ਪਾਰਟੀ ਨਹੀਂ, ਸਗੋਂ ‘ਧੋਖਾ ਖਾਧੇ ਪ੍ਰੇਮੀ’ ਵਾਂਗ ਕਰ ਰਹੀ ਹੈ ਵਿਵਹਾਰ: ਰਾਘਵ ਚੱਢਾ

ਬਾਗ਼ੀ ਰਾਜ ਸਭਾ ਮੈਂਬਰਾਂ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੌਰਾਨ ਤਸਵੀਰਾਂ।
Advertisement

ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਨੇ ਅੱਜ ਸਵੇਰੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਘਵ ਚੱਢਾ, ਸੰਦੀਪ ਪਾਠਕ, ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ’ਤੇ ਆਧਾਰਿਤ ਇਸ ਵਫ਼ਦ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਉਣ ਲਈ ਸਰਕਾਰੀ ਤੰਤਰ ਦੀ ਨਾਜਾਇਜ਼ ਵਰਤੋਂ ਕਰ ਰਹੀ ਹੈ।

Advertisement

ਮੁਲਾਕਾਤ ਤੋਂ ਬਾਅਦ ਰਾਘਵ ਚੱਢਾ ਨੇ ਸੋਸ਼ਲ ਮੀਡੀਆ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੱਜਕੱਲ੍ਹ ਇੱਕ ਸਿਆਸੀ ਪਾਰਟੀ ਵਾਂਗ ਨਹੀਂ, ਸਗੋਂ ਇੱਕ ‘ਜਿਲਟਡ ਐਕਸ’ (ਜਿਸ ਦਾ ਦਿਲ ਟੁੱਟਿਆ ਹੋਵੇ ਜਾਂ ਧੋਖਾ ਖਾਧਾ ਹੋਵੇ) ਵਾਂਗ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬੇਹੱਦ ਕੌੜੀ, ਬਦਲਾਖੋਰੀ ਦੀ ਭਾਵਨਾ ਨਾਲ ਭਰੀ ਹੋਈ ਹੈ ਅਤੇ ਸੱਚਾਈ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹੈ।

Advertisement

ਚੱਢਾ ਨੇ ਅੱਗੇ ਕਿਹਾ, “ ਜਿਹੜੀ ਪਾਰਟੀ ਕਦੇ ਖ਼ੁਦ ਸਿਆਸੀ ਬਦਲਾਖੋਰੀ ਦਾ ਰੋਣਾ ਰੋਂਦੀ ਸੀ, ਅੱਜ ਉਹ ਖ਼ੁਦ ਇਸ ਦੇ ਸਭ ਤੋਂ ਜ਼ਹਿਰੀਲੇ ਰੂਪ ਦੀ ਵਰਤੋਂ ਕਰ ਰਹੀ ਹੈ। ਅਸੀਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਹੈ ਕਿ ਕਿਵੇਂ ਦੋ-ਤਿਹਾਈ ਬਹੁਮਤ ਨਾਲ ਭਾਜਪਾ ਵਿੱਚ ਰਲੇਵੇਂ ਦੇ ਸੰਵਿਧਾਨਕ ਫ਼ੈਸਲੇ ਤੋਂ ਬਾਅਦ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”

ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰੀ ਚੋਣਾਂ ਦਾ ਸਤਿਕਾਰ ਕੀਤਾ ਜਾਵੇਗਾ।ਗੌਰਤਲਬ ਹੈ ਕਿ ਬਾਗ਼ੀ ਮੈਂਬਰਾਂ ਦੀ ਇਹ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਨਾਲ ਹੋਣ ਵਾਲੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਹੋਈ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ‘ਟਰੱਕ’ ਨਹੀਂ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ: ਭਗਵੰਤ ਮਾਨ

Advertisement
×