DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

1984 Riots Controversy: ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਦੇ Sajjan Kumar ਦੇ ਘਰ ਜਾਣ ’ਤੇ ਵਿਵਾਦ

HS Phoolka ਵੱਲੋਂ ਤਿੰਨਾਂ ਦੇ ਬਾਈਕਾਟ ਦੀ ਮੰਗ; ਤਿੰਨੋਂ ਸੰਸਦ ਮੈਂਬਰ ਨਿੱਜੀ ਹੈਸੀਅਤ ਵਿਚ ਸੱਜਣ ਕੁਮਾਰ ਦੇ ਘਰ ਗਏ: BJP

  • fb
  • twitter
  • whatsapp
  • whatsapp
Advertisement

1984 Riots Controversy: ਭਾਰਤੀ ਜਨਤਾ ਪਾਰਟੀ (ਭਾਜਪਾ) ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ ਜਦੋਂ ਉਸ ਦੇ ਤਿੰਨ ਸੰਸਦ ਮੈਂਬਰਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਮਰਹੂਮ ਸੱਜਣ ਕੁਮਾਰ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਨ ਲਈ ਉਸ ਦੇ ਘਰ ਦਾ ਦੌਰਾ ਕੀਤਾ।

ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਰਾਮਵੀਰ ਬਿਧੂੜੀ, ਯੋਗੇਂਦਰ ਚੰਡੋਲੀਆ ਅਤੇ ਕਮਲਜੀਤ ਸ਼ਹਿਰਾਵਤ ਨੇ ਹਾਲ ਹੀ ਵਿੱਚ ਮਰਹੂਮ ਸੱਜਣ ਕੁਮਾਰ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਸੀ।

Advertisement

ਦੱਸਣਾ ਬਣਦਾ ਹੈ ਕਿ ਸੱਜਣ ਕੁਮਾਰ ਦੀ 20 ਅਗਸਤ ਨੂੰ ਮੌਤ ਹੋ ਗਈ ਸੀ। ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਦੰਗਿਆਂ ਦੌਰਾਨ ਸਿੱਖਾਂ ਦੇ ਕਤਲੇਆਮ ਲਈ ਦੋ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਿਹਾ ਸੀ। ਸੱਜਣ ਕੁਮਾਰ ਦਾ ਸ਼ਰਧਾਂਜਲੀ ਸਮਾਗਮ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਣਾ ਤੈਅ ਹੈ।

Advertisement

ਇਸ ਮਾਮਲੇ ’ਤੇ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਕਿਹਾ, "ਮੈਂ ਕਮਲਜੀਤ ਸ਼ਹਿਰਾਵਤ, ਰਾਮਵੀਰ ਸਿੰਘ ਬਿਧੂੜੀ ਅਤੇ ਯੋਗੇਂਦਰ ਚੰਡੋਲੀਆ ਵੱਲੋਂ ਸੱਜਣ ਕੁਮਾਰ ਦੇ ਘਰ ਜਾ ਕੇ ਉਸ ਦੀ ਮੌਤ 'ਤੇ ਸੋਗ ਪ੍ਰਗਟ ਕਰਨ ਦੀ ਸਖ਼ਤ ਨਿੰਦਾ ਕਰਦਾ ਹਾਂ।" ਜ਼ਿਕਰਯੋਗ ਹੈ ਕਿ ਫੂਲਕਾ ਇਸ ਸਾਲ ਅਪਰੈਲ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਹਮਦਰਦੀ ਪੀੜਤ ਪਰਿਵਾਰਾਂ ਨਾਲ ਹੋਣੀ ਚਾਹੀਦੀ ਨਾ ਕਿ ਸੱਜਣ ਕੁਮਾਰ ਨਾਲ: ਫੂਲਕਾ

ਐਚ ਐਸ ਫੂਲਕਾ ਨੇ ਕਿਹਾ ਕਿ ਇਹ ਦੌਰਾ ਇਸ ਲਈ ਵੀ ਬਹੁਤ ਨਿੰਦਣਯੋਗ ਹੈ ਕਿਉਂਕਿ ਭਾਜਪਾ ਨੇ ਹਮੇਸ਼ਾ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਇਨਸਾਫ਼ ਦੀ ਲੜਾਈ ਦਾ ਸਮਰਥਨ ਕੀਤਾ ਹੈ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਰੱਖਣ ਲਈ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ, "ਹਮਦਰਦੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਵੀ ਉਸ ਸਮੇਂ ਦੇ ਭਿਆਨਕ ਦੌਰ ਨੂੰ ਹੰਢਾ ਰਹੇ ਹਨ। ਮੈਂ ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਦੇ ਬਾਈਕਾਟ ਦੀ ਅਪੀਲ ਕਰਦਾ ਹਾਂ।"

ਫੂਲਕਾ ਲੰਬੇ ਸਮੇਂ ਤੋਂ ਦੰਗਾ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੇ ਹਨ। ਜਦੋਂ ਇਸ ਮੁੱਦੇ 'ਤੇ ਭਾਜਪਾ ਨਾਲ ਸੰਪਰਕ ਕੀਤਾ ਗਿਆ ਤਾਂ ਪਾਰਟੀ ਨੇ ਕਿਹਾ ਕਿ ਇਹ ਸੰਸਦ ਮੈਂਬਰ ਨਿੱਜੀ ਤੌਰ 'ਤੇ ਸੱਜਣ ਕੁਮਾਰ ਦੇ ਘਰ ਗਏ ਸਨ। ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ, "ਇਹ ਤਿੰਨੋਂ ਸੰਸਦ ਮੈਂਬਰ ਸੱਜਣ ਕੁਮਾਰ ਦੇ ਘਰ ਆਪਣੀ ਨਿੱਜੀ ਹੈਸੀਅਤ ਵਿੱਚ ਗਏ ਸਨ, ਨਾ ਕਿ ਪਾਰਟੀ ਦੇ ਨੁਮਾਇੰਦਿਆਂ ਵਜੋਂ।"

ਦੱਸਣਯੋਗ ਹੈ ਕਿ ਬਿਧੂੜੀ (ਦੱਖਣੀ ਦਿੱਲੀ), ਕਮਲਜੀਤ ਸ਼ਹਿਰਾਵਤ (ਪੱਛਮੀ ਦਿੱਲੀ) ਅਤੇ ਚੰਡੋਲੀਆ (ਉੱਤਰ ਪੱਛਮੀ ਦਿੱਲੀ) ਦੇ ਸੰਸਦੀ ਹਲਕੇ ਪੁਰਾਣੇ ਆਊਟਰ ਦਿੱਲੀ ਹਲਕੇ ਵਿੱਚੋਂ ਬਣੇ ਹਨ, ਜਿਸ ਦੀ ਨੁਮਾਇੰਦਗੀ ਕਾਂਗਰਸ ਵੱਲੋਂ ਸੱਜਣ ਕੁਮਾਰ ਲੋਕ ਸਭਾ ਵਿੱਚ ਕਰਦੇ ਰਹੇ ਸਨ।

Advertisement
×