Tragic Road Accidents in Punjab: ਹਾਦਸੇ ’ਚ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ ਹੋ ਗਈ, ਜਦੋਂਕਿ ਦੋ ਜਣੇ ਜ਼ਖ਼ਮੀ ਹੋ ਗਏ। ਕਸਬਾ ਫਤਿਆਬਾਦ ਨੇੜੇ ਟਰੈਕਟਰ ਟਰਾਲੀ ’ਤੇ ਸ਼ਟਰਿੰਗ ਦਾ ਸਾਮਾਨ ਓਵਰਲੋਡ ਕਰ ਕੇ ਲਿਜਾ ਰਹੇ ਨੌਜਵਾਨ ਕਰਨਬੀਰ ਸਿੰਘ (22) ਦੀ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਮੌਤ...
ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ ਹੋ ਗਈ, ਜਦੋਂਕਿ ਦੋ ਜਣੇ ਜ਼ਖ਼ਮੀ ਹੋ ਗਏ। ਕਸਬਾ ਫਤਿਆਬਾਦ ਨੇੜੇ ਟਰੈਕਟਰ ਟਰਾਲੀ ’ਤੇ ਸ਼ਟਰਿੰਗ ਦਾ ਸਾਮਾਨ ਓਵਰਲੋਡ ਕਰ ਕੇ ਲਿਜਾ ਰਹੇ ਨੌਜਵਾਨ ਕਰਨਬੀਰ ਸਿੰਘ (22) ਦੀ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਉਸ ਦਾ ਹੈਲਪਰ ਗੋਪੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਭਰਾ ਵਿਜੈ ਸਿੰਘ ਨੇ ਦੋਸ਼ ਲਾਇਆ ਕਿ ਸ਼ਟਰਿੰਗ ਮਾਲਕ ਵੱਲੋਂ ਜ਼ਬਰਦਸਤੀ ਓਵਰਲੋਡ ਸਾਮਾਨ ਭਰਨ ਦਾ ਦਬਾਅ ਬਣਾਇਆ ਜਾਂਦਾ ਸੀ। ਘਟਨਾ ਸਬੰਧੀ ਫਤਿਆਬਾਦ ਪੁਲੀਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ-ਪੱਟੀ ਸੜਕ ’ਤੇ ਲੌਹੁੱਕਾ ਪਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸਰਮੁੱਖ ਸਿੰਘ ਵਾਸੀ ਮੁਗਲਚੱਕ ਗਿੱਲਾਂ ਗੰਭੀਰ ਜ਼ਖ਼ਮੀ ਹੋ ਗਿਆ। ਉਹ ਪੱਟੀ ਤੋਂ ਆਪਣੇ ਪਿੰਡ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਕਾਰਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੇ ਰਿਸ਼ਤੇਦਾਰ ਮਲੂਕ ਸਿੰਘ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀ ਰਵੀ ਸ਼ੰਕਰ ਨੇ ਕਾਰ ਚਾਲਕ ਜੋਬਨਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

