ਟੋਏ ਵਿੱਚ ਡਿੱਗਣ ਕਾਰਨ ਨੌਜਵਾਨ ਦੀ ਮੌਤ
ਸ਼ਹਿਰ ਵਿੱਚੋਂ ਕਸਬਾ ਜੰਡੂ ਸਿੰਘਾ ਜਾਣ ਵਾਲੀ ਸੜਕ ਵਿੱਚ ਪੁੱਟੇ ਟੋਏ ਵਿੱਚ ਡਿੱਗਣ ਕਾਰਨ ਕੱਲ੍ਹ ਰਾਤ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਟੋਇਆ ਕੰਪਨੀ ਨੇ ਪੁਲ ਦੇ ਪਿੱਲਰ ਬਣਾਉਣ ਲਈ ਪੁੱਟਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕਈ ਘੰਟਿਆਂ...
Advertisement
ਸ਼ਹਿਰ ਵਿੱਚੋਂ ਕਸਬਾ ਜੰਡੂ ਸਿੰਘਾ ਜਾਣ ਵਾਲੀ ਸੜਕ ਵਿੱਚ ਪੁੱਟੇ ਟੋਏ ਵਿੱਚ ਡਿੱਗਣ ਕਾਰਨ ਕੱਲ੍ਹ ਰਾਤ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਟੋਇਆ ਕੰਪਨੀ ਨੇ ਪੁਲ ਦੇ ਪਿੱਲਰ ਬਣਾਉਣ ਲਈ ਪੁੱਟਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਕਈ ਘੰਟਿਆਂ ਤੱਕ ਟੋਏ ਵਿੱਚ ਡਿੱਗੇ ਨੌਜਵਾਨ ਨੂੰ ਕਿਸੇ ਨੇ ਵੀ ਬਾਹਰ ਨਹੀਂ ਕੱਢਿਆ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਘਟਨਾ ਵਾਲੀ ਥਾਂ ਦੇ ਨੇੜੇ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ 5 ਵਜੇ ਦੁਕਾਨ ’ਤੇ ਆਇਆ ਤਾਂ ਉਸ ਨੇ ਟੋਏ ਵਿੱਚ ਮੋਟਰਸਾਈਕਲ ਡਿੱਗਿਆ ਹੋਇਆ ਦੇਖਿਆ। ਮਕਸੂਦਾਂ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹੈਡਫੋਨ ਅਤੇ ਮੋਟਰਸਾਈਕਲ ਦੀ ਚਾਬੀ ਬਰਾਮਦ ਕੀਤੀ ਹੈ ਪਰ ਮੋਬਾਈਲ ਅਤੇ ਬਟੂਆ ਗਾਇਬ ਸਨ। ਪੁਲੀਸ ਤੇ ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁੜ ਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ।
Advertisement
Advertisement
Advertisement
×

