DMart Parking ’ਚ ਨੌਜਵਾਨ ’ਤੇ ਹਮਲਾ
ਇੱਥੋਂ ਦੇ ਡੀ-ਮਾਰਟ ਦੀ ਪਾਰਕਿੰਗ ਵਿੱਚ ਕੁੱਝ ਵਿਅਕਤੀਆਂ ਨੇ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਨੌਜਵਾਨ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੇ 13 ਟਾਂਕੇ ਲਾਉਣੇ ਪਏ ਹਨ। ਹਮਲਾਵਰਾਂ ਨੇ...
ਇੱਥੋਂ ਦੇ ਡੀ-ਮਾਰਟ ਦੀ ਪਾਰਕਿੰਗ ਵਿੱਚ ਕੁੱਝ ਵਿਅਕਤੀਆਂ ਨੇ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਨੌਜਵਾਨ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੇ 13 ਟਾਂਕੇ ਲਾਉਣੇ ਪਏ ਹਨ। ਹਮਲਾਵਰਾਂ ਨੇ ਉਸ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਹੈ।
ਪੀੜਤ ਨੌਜਵਾਨ ਦੇ ਚਾਚੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਖਦੇਵ ਸਿੰਘ ਵਾਸੀ ਪਿੰਡ ਜਗਪਾਲਪੁਰ ਫਗਵਾੜਾ ਵਿੱਚ ਪੜ੍ਹਦਾ ਹੈ। ਅੱਜ ਸਕੂਲ ਤੋਂ ਬਾਅਦ ਉਹ ਖਰੀਦਦਾਰੀ ਕਰਨ ਲਈ ਡੀ-ਮਾਰਟ ਗਿਆ ਸੀ। ਜਦੋਂ ਉਹ ਖਰੀਦਦਾਰੀ ਕਰ ਕੇ ਵਾਪਸ ਆਇਆ ਅਤੇ ਆਪਣੀ ਕਾਰ ਵਿੱਚ ਬੈਠਾ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸੁਖਦੇਵ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਡੀ-ਮਾਰਟ ਵਿੱਚ ਮੌਜੂਦ ਨੌਜਵਾਨਾਂ ਨੇ ਪਹਿਲਾਂ ਉਸ ਨਾਲ ਝਗੜਾ ਕੀਤਾ ਅਤੇ ਫਿਰ ਕਾਰ ਕੋਲ ਆ ਕੇ ਕੜਿਆਂ ਨਾਲ ਉਸ ਦੇ ਸਿਰ ਉੱਤੇ ਵਾਰ ਕੀਤੇ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਕਾਰ ਭਜਾਉਣ ਲੱਗਾ ਤਾਂ ਹਮਲਾਵਰਾਂ ਨੇ ਖੰਡਿਆਂ ਨਾਲ ਕਾਰ ਉੱਤੇ ਵਾਰ ਕਰ ਕੇ ਸ਼ੀਸ਼ੇ ਭੰਨ ਦਿੱਤੇ। ਪੁਲੀਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

