ਵਿਸ਼ਵ ਭੋਜਨ ਦਿਵਸ ਮਨਾਇਆ
ਸਥਾਨਕ ਸੈਂਟ ਸੋਲਜਰ ਸਕੂਲ ਵਿੱਚ ਵਰਲਡ ਫੂਡ ਡੇਅ (ਵਿਸ਼ਵ ਭੋਜਨ ਦਿਵਸ) ਮਨਾਇਆ ਗਿਆ। ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੌਕੇ ਬੱਚੇ ਵੱਖ-ਵੱਖ ਪਕਵਾਨ ਬਣਾ ਕੇ ਥਾਲੀਆਂ ਸਜਾ ਕੇ ਲਿਆਏ, ਜਿਨ੍ਹਾਂ ਵਿੱਚ ਗੁਜਰਾਤੀ, ਮਰਾਠੀ, ਹਰਿਆਣਵੀ, ਦੱਖਣੀ ਭਾਰਤ ਅਤੇ ਹੋਰ ਬਹੁਤ...
Advertisement
ਸਥਾਨਕ ਸੈਂਟ ਸੋਲਜਰ ਸਕੂਲ ਵਿੱਚ ਵਰਲਡ ਫੂਡ ਡੇਅ (ਵਿਸ਼ਵ ਭੋਜਨ ਦਿਵਸ) ਮਨਾਇਆ ਗਿਆ। ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੌਕੇ ਬੱਚੇ ਵੱਖ-ਵੱਖ ਪਕਵਾਨ ਬਣਾ ਕੇ ਥਾਲੀਆਂ ਸਜਾ ਕੇ ਲਿਆਏ, ਜਿਨ੍ਹਾਂ ਵਿੱਚ ਗੁਜਰਾਤੀ, ਮਰਾਠੀ, ਹਰਿਆਣਵੀ, ਦੱਖਣੀ ਭਾਰਤ ਅਤੇ ਹੋਰ ਬਹੁਤ ਸਾਰੇ ਰਾਜਾਂ ਦੇ ਪਕਵਾਨ ਮੌਜੂਦ ਸਨ। ਸਕੂਲ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਜੇਤੂਆਂ ਨੂੰ ਇਨਾਮ ਦਿੱਤੇ। ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਕਿਹਾ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰੋਟੀਨ ਨਾਲ ਭਰਪੂਰ ਸੰਤੁਲਿਤ ਭੋਜਨ ਹੀ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਨੀਲਾਕਸ਼ੀ ਗੁਪਤਾ ਕੋਆਡੀਨੇਟਰ ਆਦਿ ਮੌਜੂਦ ਸਨ।
Advertisement
Advertisement
Advertisement
×

