DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਲਗਾ ’ਚ 98 ਲੱਖ ਦੇ ਕਾਰਜਾਂ ਦਾ ਉਦਘਾਟਨ

ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਨਗਰ ਪੰਚਾਇਤ ਬਿਲਗਾ ਵੱਲੋਂ 98 ਲੱਖ 50 ਹਜ਼ਾਰ ਰੁਪਏ ਦੇ ਮੁਕੰਮਲ ਕੀਤੇ ਗਏ ਕੰਮਾਂ ਦਾ ਉਦਘਾਟਨ ਕੀਤਾ। ਬੀਬੀ ਮਾਨ ਨੇ ਦੱਸਿਆ ਕਿ ਕਿਸਾਨਾਂ ਦੇ 9 ਡੇਰਿਆਂ ਦੇ ਰਸਤੇ 25 ਲੱਖ ਦੀ...

  • fb
  • twitter
  • whatsapp
  • whatsapp
featured-img featured-img
ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ।
Advertisement
ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਨਗਰ ਪੰਚਾਇਤ ਬਿਲਗਾ ਵੱਲੋਂ 98 ਲੱਖ 50 ਹਜ਼ਾਰ ਰੁਪਏ ਦੇ ਮੁਕੰਮਲ ਕੀਤੇ ਗਏ ਕੰਮਾਂ ਦਾ ਉਦਘਾਟਨ ਕੀਤਾ। ਬੀਬੀ ਮਾਨ ਨੇ ਦੱਸਿਆ ਕਿ ਕਿਸਾਨਾਂ ਦੇ 9 ਡੇਰਿਆਂ ਦੇ ਰਸਤੇ 25 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਸੇ ਤਰ੍ਹਾਂ 10 ਲੱਖ ਰੁਪਏ ਦੀ ਲਾਗਤ ਨਾਲ ਮੁਹੱਲਾ ਨੀਲੋਵਾਲ ਦੀ ਧਰਮਸ਼ਾਲਾ ਵਿੱਚ ਸ਼ੈੱਡ ਬਣਾਇਆ ਗਿਆ ਹੈ ਜਦਕਿ ਪੱਤੀ ਦੁਨੀਆ ਮਨਸੂਰ ਦੇ ਸ਼ਮਸ਼ਾਨਘਾਟ ਵਿੱਚ 5 ਲੱਖ ਰੁਪਏ ਨਾਲ ਇੰਟਰਲਾਕ ਟਾਈਲਾਂ ਲਗਵਾਈਆਂ ਗਈਆਂਹਨ। ਢਾਈ ਲੱਖ ਰੁਪਏ ਦੀ ਲਾਗਤ ਨਾਲ ਨਗਰ ਪੰਚਾਇਤ ਬਿਲਗਾ ਦੇ ਵਰਾਂਡੇ ’ਚ ਵੇਟਿੰਗ ਰੂਮ ਤਿਆਰ ਕੀਤਾ ਗਿਆ। ਇਸ ਸਮੇਂ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ, ਐੱਮ ਸੀ ਬਲਰਾਜ ਕੌਰ, ਐੱਮ ਸੀ ਬਲਵੀਰ ਕੌਰ, ਐੱਮ ਸੀ ਸ਼ਵੇਤਾ ਰਾਣੀ, ਐੱਮ ਸੀ ਕਿਰਨ ਬਾਲਾ ਮਾਸਟਰ ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਕੈਂਥ, ਬਲਜੀਤ ਸਿੰਘ ਔਜਲਾ, ਨਰੇਸ਼ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।

Advertisement
Advertisement
×