DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਸੂਲਪੁਰ ਨੇੜੇ ਨਹਿਰੀ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਜਾਰੀ

ਅੱਪਰ ਬਾਰੀ ਦੁਆਬ ਨਹਿਰ ਦਾ ਪਿੰਡ ਰਸੂਲਪੁਰ ਨੇੜੇ ਦੋ ਦਿਨ ਪਹਿਲਾਂ ਟੁੱਟ ਗਿਆ ਸੀ ਕੰਢਾ

  • fb
  • twitter
  • whatsapp
  • whatsapp
featured-img featured-img
ਮਸ਼ੀਨਾਂ ਦੀ ਮਦਦ ਨਾਲ ਬੰਨ੍ਹ ਨੂੰ ਮਜ਼ਬੂਤ ਕਰਦੇ ਹੋਏ ਵਿਭਾਗ ਦੇ ਮੁਲਾਜ਼ਮ।
Advertisement

ਅੱਪਰ ਬਾਰੀ ਦੁਆਬ ਨਹਿਰ (ਯੂ ਬੀ ਡੀ ਸੀ) ਦਾ ਇਲਾਕੇ ਦੇ ਪਿੰਡ ਰਸੂਲਪੁਰ ਨੇੜਿਓਂ ਦੋ ਦਿਨ ਪਹਿਲਾਂ ਕਿਨਾਰਾ ਟੁੱਟ ਜਾਣ ਦੀ ਮੁਰੰਮਤ ਭਾਵੇਂ ਆਰਜ਼ੀ ਤੌਰ ’ਤੇ ਕਰ ਲਈ ਗਈ ਹੈ ਪਰ ਇੱਥੋਂ ਪਾਣੀ ਦਾ ਰਿਸਣਾ ਜਾਰੀ ਹੈ। ਵਿਭਾਗ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਨਹਿਰ ਦਾ ਪਾਣੀ ਜੰਗਲਾਤ ਵਿਭਾਗ ਦੇ ਥਾਂ ਵਿੱਚ ਚਲਾ ਗਿਆ ਸੀ ਪਰ ਉਸ ਦਾ ਕੁਝ ਹਿੱਸਾ ਰੁੜੇਆਸਲ ਅਤੇ ਚੁਤਾਲਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਸੀ।

ਬੰਨ੍ਹ ਨੂੰ ਬੰਨ੍ਹਣ ਲਈ ਜਿੱਥੇ ਵਿਭਾਗ ਦੇ ਮਜ਼ਦੂਰਾਂ ਵੱਲੋਂ ਕੰਮ ਕੀਤਾ ਗਿਆ ਉੱਥੇ ਰਸੂਲਪੁਰ ਦੇ ਕਾਰ ਸੇਵਾ ਵਾਲੇ ਬਾਬਾ ਪ੍ਰਿਤਪਾਲ ਸਿੰਘ ਅਤੇ ਸ਼ਾਹਾਬਪੁਰ ਦੇ ਬਾਬਾ ਦਵਿੰਦਰ ਸਿੰਘ ਦੇ ਸੇਵਾਦਾਰਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਵੀ ਹਿੱਸਾ ਪਾਇਆ ਗਿਆ ਸੀ।

Advertisement

ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਇਹ ਕੰਢਾ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ। ਇੱਥੇ ਵਿਭਾਗ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ ਤੇ ਇਸ ਉੱਪਰ ਮਿੱਟੀ ਪਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਨਹਿਰ ਦੇ ਪਾੜ ਨੂੰ ਪੂਰ ਲਿਆ ਗਿਆ ਹੈ ਪਰ ਇਸ ਦੀ ਮਜ਼ਬੂਤੀ ਦਾ ਕੰਮ ਜਾਰੀ ਹੈ।

Advertisement

Advertisement
×