DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਮਹੂਰੀ ਸੰਸਥਾਵਾਂ ’ਚ ਔਰਤਾਂ ਮੋਹਰੀ

ਸਤਿੰਦਰ ਕੌਰ ਨੂਰਪੁਰ ਚੇਅਰਪਰਸਨ ਬਣਨ ਮਗਰੋਂ ਮੋਨਿਕਾ ਵਾਲੀਆ ਪ੍ਰਧਾਨ ਚੁਣੀ

  • fb
  • twitter
  • whatsapp
  • whatsapp
featured-img featured-img
ਮੋਨਿਕਾ ਵਾਲੀਆ ਸਤਿੰਦਰ ਕੌਰ ਨੂਰਪੁਰ
Advertisement

ਬੰਗਾ ਹਲਕੇ ਦੇ ਦੋ ਅਹਿਮ ਜਮਹੂਰੀ ਸੰਸਥਾਵਾਂ ਵਿੱਚ ਔਰਤਾਂ ਦੇ ਮੋਹਰੀ ਸਫ਼ ਵਿੱਚ ਆਉਣ ਨਾਲ ਮਹਿਲਾ ਸ਼ਕਤੀਕਰਨ ਦੀ ਵੱਡੀ ਮਿਸਾਲ ਕਾਇਮ ਹੋਈ ਹੈ। ਇੱਥੋਂ ਦੀ ਪੰਚਾਇਤ ਸਮਿਤੀ ਦੇ ਚੇਅਰਪਰਸਨ ਵਜੋਂ ਸਤਿੰਦਰ ਕੌਰ ਨੂਰਪੁਰ ਦੇ ਕਮਾਂਡ ਸੰਭਾਲਣ ਤੋਂ ਬਾਅਦ ਹੁਣ ਨਗਰ ਕੌਂਸਲ ਬੰਗਾ ਦੀ ਪ੍ਰਧਾਨਗੀ ਦਾ ਤਾਜ ਵੀ ਮਹਿਲਾ ਕੌਂਸਲਰ ਮੋਨਿਕਾ ਵਾਲੀਆ ਦੇ ਸਿਰ ਸਜ ਗਿਆ ਹੈ। ਆਮ ਆਦਮੀ ਪਾਰਟੀ ਨਾਲ ਸਬੰਧਤ ਇਨ੍ਹਾਂ ਦੋਵਾਂ ਮਹਿਲਾ ਆਗੂਆਂ ਨੂੰ ਮਿਲੇ ਇਸ ਉੱਚੇ ਰੁਤਬੇ ਕਾਰਨ ਹਲਕੇ ਦੇ ਮਹਿਲਾ ਵਰਗ ਅੰਦਰ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ। ਪਿੰਡ ਬਹਿਰਾਮ ਦੀ ਕਸ਼ਮੀਰ ਕੌਰ, ਮੁਕੰਦਪੁਰ ਦੀ ਦਲਜੀਤ ਕੁਮਾਰੀ, ਸਰਹਾਲ ਦੀ ਜਾਨਕੀ ਦੇਵੀ ਅਤੇ ਔੜ ਦੀ ਕੁਸ਼ੱਲਿਆ ਰਾਣੀ ਸਮੇਤ ਕਈ ਇਲਾਕਾ ਨਿਵਾਸੀ ਔਰਤਾਂ ਨੇ ਇਸ ਨੂੰ ਸਮਾਜ ਲਈ ਬਹੁਤ ਹੀ ਵਧੀਆ ਅਤੇ ਮਾਣਮੱਤੀ ਪ੍ਰਾਪਤੀ ਦੱਸਿਆ ਹੈ। ਇਸ ਮੌਕੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦੋਵਾਂ ਨਵ-ਨਿਯੁਕਤ ਮਹਿਲਾ ਆਗੂਆਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। ਇਸ ਦੇ ਨਾਲ ਹੀ ‘ਸਮਾਜਿਕ ਸਾਂਝ ਸੰਸਥਾ ਬੰਗਾ’ ਵੱਲੋਂ ਇਨ੍ਹਾਂ ਦੋਵਾਂ ਔਰਤਾਂ ਨੂੰ ਮਹਿਲਾ ਦਿਵਸ ਮੌਕੇ ‘ਮਹਿਲਾ ਵਰਗ ਦਾ ਮਾਣ’ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਮੋਨਿਕਾ ਵਾਲੀਆ ਅਤੇ ਸਤਿੰਦਰ ਕੌਰ ਨੂਰਪੁਰ ਨੇ ਕਿਹਾ ਕਿ ਉਹ ਬੰਗਾ ਹਲਕੇ ਦੇ ਬਹੁਪੱਖੀ ਵਿਕਾਸ ਲਈ ਜ਼ਮੀਨੀ ਪੱਧਰ ’ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੀਆਂ।

Advertisement
Advertisement
×