ਔਰਤ ਦੀ ਭੇਤਭਰੇ ਹਾਲਾਤ ’ਚ ਹੱਤਿਆ

ਔਰਤ ਦੀ ਭੇਤਭਰੇ ਹਾਲਾਤ ’ਚ ਹੱਤਿਆ

ਜਸਬੀਰ ਸਿੰਘ ਚਾਨਾ

ਫਗਵਾੜਾ, 28 ਫਰਵਰੀ

ਇੱਥੋਂ ਦੀ ਖੋਥੜਾ ਕਲੋਨੀ ਵਿੱਚ ਇੱਕ ਮਹਿਲਾ ਦਾ ਭੇਤਭਰੀ ਹਾਲਾਤ ’ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਉਰਮਿਲਾ ਦੇਵੀ (45) ਪਤਨੀ ਧਰਮਨਾਥ ਵਾਸੀ ਉਕਾਰ ਨਗਰ ਵਜੋਂ ਹੋਈ ਹੈ। ਐਸ.ਐਚ.ਓ ਬਹਿਰਾਮ ਰਾਜੀਵ ਕੁਮਾਰ ਨੇ ਦੱਸਿਆ ਕਿ ਉਰਮਿਲਾ ਦੇਵੀ ਬੀਤੇ ਕੱਲ੍ਹ ਕਰੀਬ 12 ਵਜੇ ਤੋਂ ਬਾਅਦ ਘਰੋਂ ਗਾਇਬ ਸੀ ਤੇ ਵਾਪਸ ਨਹੀਂ ਆਈ ਜਿਸ ਦੀ ਰਾਤ ਤੱਕ ਭਾਲ ਕੀਤੀ ਗਈ ਤੇ ਅੱਜ ਸਵੇਰੇ ਖੋਥੜਾ ਕਲੋਨੀ ’ਚ ਪੈਂਦੇ ਇੱਕ ਖਾਲੀ ਪਲਾਟ ’ਚੋਂ ਉਸ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਕਿਸੇ ਵਿਅਕਤੀ ਨੇ ਫ਼ੋਨ ਕਰਕੇ ਲਾਸ਼ ਪਲਾਟ ’ਚ ਪਏ ਹੋਣ ਬਾਰੇ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਲੜਕੀ ਰੇਖਾ ਨੇ ਪੁਲੀਸ ਨੂੰ ਦਿੱਤੇ ਬਿਆਨਾ ’ਚ ਦੋਸ਼ ਲਗਾਇਆ ਕਿ ਉਸ ਦੇ ਭਰਾ ਦੀਪਕ ਨੇ ਹੀ ਉਸ ਦੀ ਮਾਂ ਦਾ ਕਤਲ ਕੀਤਾ ਹੈ ਜਿਸ ਸਬੰਧ ’ਚ ਪੁਲੀਸ ਨੇ ਦੀਪਕ ਖਿਲਾਫ਼ ਧਾਰਾ 302 ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All