Road Accidents ਵਿੱਚ ਔਰਤ ਹਲਾਕ
ਕਪੂਰਥਲਾ ਦੇ ਪਿੰਡ ਭਦਾਸ ਵਿੱਚ ਸਵੇਰੇ ਸੈਰ ਕਰ ਰਹੀਆਂ ਤਿੰਨ ਔਰਤਾਂ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਾਤਾ ਸੱਤਿਆ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਜੀਤ ਕੌਰ ਅਤੇ ਸਤਨਾਮ ਕੌਰ ਜ਼ਖ਼ਮੀ ਹੋ...
Advertisement
ਕਪੂਰਥਲਾ ਦੇ ਪਿੰਡ ਭਦਾਸ ਵਿੱਚ ਸਵੇਰੇ ਸੈਰ ਕਰ ਰਹੀਆਂ ਤਿੰਨ ਔਰਤਾਂ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਾਤਾ ਸੱਤਿਆ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਜੀਤ ਕੌਰ ਅਤੇ ਸਤਨਾਮ ਕੌਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਤਰਨ ਤਾਰਨ ਬਾਈਪਾਸ ’ਤੇ ਇੱਕ ਨਿੱਜੀ ਰਿਜੋਰਟ ਨੇੜੇ ਆਈ-20 ਕਾਰ ਅਤੇ ਬਲੈਰੋ ਪਿਕਅੱਪ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸਾ ਓਵਰਟੇਕਿੰਗ ਦੌਰਾਨ ਵਾਪਰਿਆ, ਜਿਸ ਵਿੱਚ ਦੋਵੇਂ ਵਾਹਨਾਂ ਦੇ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਸਥਾਨਕ ਲੋਕਾਂ ਨੇ ਪੁਲੀਸ ਦੇ ਮੌਕੇ ’ਤੇ ਦੇਰੀ ਨਾਲ ਪਹੁੰਚਣ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ।
Advertisement
Advertisement
Advertisement
×

