ਪੱਤਰ ਪ੍ਰੇਰਕ
ਫਗਵਾੜਾ, 24 ਸਤੰਬਰ
ਇੱਥੋਂ ਦੇ ਚੱਕ ਹਕੀਮ ਲਾਗੇ ਕਰੇਨ ਦੀ ਟੱਕਰ ਵੱਜਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੰਜੂ ਪੁੱਤਰ ਮੰਗਲੀ ਪ੍ਰਸ਼ਾਦ ਵਾਸੀ ਨੇੜੇ ਪੀਰਾਂ ਦੀ ਜਗ੍ਹਾ ਚੱਕਹਕੀਮ ਨੇ ਦੱਸਿਆ ਕਿ ਉਸ ਦੀ ਮਾਤਾ ਰਾਮ ਕੁਮਾਰੀ ਜੋ ਹੁੰਡਈ ਕੰਪਨੀ ਜੀ.ਟੀ .ਰੋਡ ਵਿੱਚ ਕੰਮ ਕਰਦੀ ਹੈ, ਬੀਤੇ ਦਿਨ ਕੰਮ ਤੋਂ ਪੈਦਲ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਇੱਕ ਕਰੇਨ ਦੇ ਡਰਾਈਵਰ ਨੇ ਲਾਪ੍ਰਵਾਹੀ ਵਰਤਦਿਆਂ ਉਸ ਦੀ ਮਾਤਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮਾਂ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਪੁਲੀਸ ਨੇ ਕਰੇਨ ਦੇ ਚਾਲਕ ਰਾਕੇਸ਼ ਬੰਧਨ ਵਾਸੀ ਸ਼ੇਖੇ ਜੰਡੂ ਸਿੰਘਾਂ ਖਿਲਾਫ਼ ਕੇਸ ਦਰਜ ਕੀਤਾ ਹੈ।