ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਜੇਤੂ ਮੈਂਬਰ ਸਨਮਾਨੇ
ਕਾਂਗਰਸ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਜਿੱਤੇ ਪਾਰਟੀ ਦੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦਾ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਤਰਸੇਮ ਸਿੰਘ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਮੰਗਲੇਸ਼ ਕੁਮਾਰ ਜੱਜ ਵੱਲੋਂ ਸਨਮਾਨ...
ਕਾਂਗਰਸ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਜਿੱਤੇ ਪਾਰਟੀ ਦੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦਾ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਤਰਸੇਮ ਸਿੰਘ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਮੰਗਲੇਸ਼ ਕੁਮਾਰ ਜੱਜ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਬੇਅੰਤ ਸਿੰਘ ਰੰਧਾਵਾ, ਬਲਾਕ ਸਮਿਤੀ ਮੈਂਬਰ ਸੁਨੀਤਾ ਰਾਣੀ, ਸਸ਼ੀ ਬਾਲਾ, ਸਤਬੀਰ ਸਿੰਘ, ਵਿਕਰਮ ਸਿੰਘ ਸਾਬਾ, ਪ੍ਰੇਮ ਚੰਦ ਕਤਰਾਲਾ (ਸਾਰੇ ਬਲਾਕ ਸਮਿਤੀ ਮੈਂਬਰ) ਸਣੇ ਬਲਾਕ ਸਮਿਤੀ ਚੋਣ ਲੜਨ ਵਾਲੇ ਪ੍ਰੀਤੀ ਸ਼ਰਮਾ ਭੰਗਾਲਾ, ਕਰਨੈਲ ਸਿੰਘ ਕਾਲੇ ਬਾਗ, ਸੁਰਿੰਦਰ ਸਿੰਘ ਅਟੱਲਗੜ੍ਹ, ਸੁਭਾਸ਼ ਜੰਡਵਾਲ, ਥੋੜੂ ਰਾਮ ਖਿਚੀਆ, ਪ੍ਰਿੰਸ ਗਾਲੜੀਆਂ, ਸੀਮਾ ਰਾਣੀ ਚੰੰਗੜਵਾਂ, ਕੁਲਦੀਪ ਦੀਪਾ ਸਰਿਆਣਾ, ਰਾਜਵਿੰਦਰ ਕੌਰ ਨੌਸ਼ਹਿਰਾ ਪੱਤਣ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਰਬਜੋਤ ਸਾਬੀ, ਤਰਸੇਮ ਮਿਨਹਾਸ ਅਤੇ ਮੰਗਲੇਸ਼ ਕੁਮਾਰ ਜੱਜ ਨੇ ਕਿਹਾ ਕਿ ਚੋਣਾਂ ਵਿੱਚ ਮੁਕੇਰੀਆਂ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸੂਬਾ ਸਰਕਾਰ ਦੇ ਕਥਿਤ ਦਬਾਅ ਨੂੰ ਨਕਾਰਦਿਆਂ ਜਿੱਤ ਦਰਜ ਕੀਤੀ ਹੈ। ਇਸ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਹਨ। ਕਾਂਗਰਸ ਹੀ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਦੀ ਹਿੰਮਤ ਅਤੇ ਜਜ਼ਬਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸੂਬੇ ਦੀ ‘ਆਪ’ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕੀਤੀ ਪਰ ਇਸ ਸਭ ਦੇ ਬਾਵਜੂਦ ਕਾਂਗਰਸੀ ਆਗੂ ਅਤੇ ਵਰਕਰ ਡਟੇ ਰਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ-ਏਜੰਸੀਆਂ ਨੂੰ ਰਾਜਨੀਤਕ ਵਿਰੋਧੀਆਂ ਖ਼ਿਲਾਫ਼ ਵਰਤ ਰਹੀ ਹੈ, ਉਸੇ ਤਰਜ਼ ’ਤੇ ਸੂਬਾ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਅਸ਼ਵਨੀ ਕੁਮਾਰ, ਰਣਜੋਧ ਕੁੱਕੂ ਕੌਂਸਲਰ, ਸ਼ੇਰ ਸਿੰਘ ਸ਼ੇਰਾ ਕੌਂਸਲਰ, ਰਾਜੇਸ਼ ਰੱਤੂ, ਅਨਿਲ ਠਾਕੁਰ, ਕੁਲਭੂਸ਼ਣ ਸੋਹਲ, ਕਮਲ ਖੋਸਲਾ, ਸੇਵਾ ਦਲ ਤੋਂ ਸੁਸ਼ੀਲ ਕੁਮਾਰ, ਅਮਨ ਕੁਮਾਰ, ਬਲਦੇਵ ਸਿੰਘ ਕੌਲਪੁਰ, ਮਨਜੀਤ ਸਿੰਘ ਕੌਲਪੁਰ, ਸੁਰਿੰਦਰ ਗੁਪਤਾ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ ਆਦਿ ਹਾਜ਼ਰ ਮੌਜੂਦ ਸਨ।

