DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Wheat procurement: ਕਣਕ ਦੀ ਖ਼ਰੀਦ ਪ੍ਰਕਿਰਿਆ ’ਚ ਨਿਯਮਾਂ ਦੀ ਉਲੰਘਣਾ

ਟਰਾਲੀਆਂ ਸਣੇ ਤੋਲ ਕਰਵਾ ਕੇ ਬਿਨਾਂ ਢੁੱਕਵੀਂ ਸਫ਼ਾੲੀ ਕੀਤਿਆਂ ਕਣਕ ਬਾਰਦਾਨੇ ਵਿੱਚ ਭਰਨ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਦਾਣਾ ਮੰਡੀ ਅਮਰਕੋਟ ਵਿੱਚ ਲੱਗੇ ਕਣਕ ਦੇ ਢੇਰ।
Advertisement

ਦਾਣਾ ਮੰਡੀ ਖੇਮਕਰਨ, ਅਮਰਕੋਟ, ਬਹਾਦਰ ਨਗਰ, ਵਰਨਾਲਾ, ਅਲਗੋਂ, ਘਰਿਆਲਾ, ਰੱਤੋਕੇ ਅਤੇ ਭੂਰਾ ਕੋਹਨਾ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਖ਼ਾਮੀਆਂ ਭਰਪੂਰ ਹੈ। ਕਈ ਆੜ੍ਹਤੀਏ ਕਣਕ ਦੀ ਤੁਲਾਈ ਮੰਡੀ ਵਿੱਚ ਲੁਹਾ ਕੇ ਸਫ਼ਾਈ ਕਰ ਕੇ ਤੋਲ ਕੰਡਿਆਂ ’ਤੇ ਕਰਨ ਦੀ ਬਜਾਇ ਕਥਿਤ ਟਰਾਲੀ ਸਣੇ ਕਰਵਾ ਰਹੇ ਹਨ। ਕਿਸਾਨਾਂ ਨੂੰ ਪ੍ਰਤੀ ਕੁਇੰਟਲ ਇੱਕ ਤੋਂ ਤਿੰਨ ਕਿਲੋ ਤੱਕ ਦਾ ਕੱਟ ਲਗਾਇਆ ਜਾ ਰਿਹਾ ਹੈ। ਇਸ ਸਾਲ ਬੇਮੌਸਮੀ ਬਰਸਾਤ ਅਤੇ ਗੁਲੀ-ਡੰਡੇ ਕਾਰਨ ਕਣਕ ਵਿੱਚ ਮਿੱਟੀ-ਘੱਟਾ ਵੱਧ ਮਾਤਰਾ ਵਿੱਚ ਪਾਇਆ ਜਾ ਰਿਹਾ ਹੈ। ਕਈ ਮਾਮਲਿਆਂ ਵਿੱਚ ਬਿਨਾਂ ਠੀਕ ਸਫ਼ਾਈ ਕੀਤਿਆਂ ਹੀ ਕਣਕ ਬਾਰਦਾਨੇ ਵਿੱਚ ਭਰੀ ਜਾ ਰਹੀ ਹੈ। ਇਸ ਮਾਮਲੇ ਵਿੱਚ ਖ਼ਰੀਦ ਏਜੰਸੀਆਂ ਮਾਰਕੀਟ ਕਮੇਟੀ ਨੂੰ ਜ਼ਿੰਮੇਵਾਰ ਦੱਸ ਰਹੀਆਂ ਹਨ, ਜਦਕਿ ਮਾਰਕੀਟ ਕਮੇਟੀ ਖ਼ਰੀਦ ਇੰਸਪੈਕਟਰਾਂ ’ਤੇ ਜ਼ਿੰਮੇਵਾਰੀ ਪਾ ਰਹੀ ਹੈ।

ਕੁਝ ਆੜ੍ਹਤੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਜੇ ਇਸ ਤਰ੍ਹਾਂ ਵੱਡੇ ਕੰਡੇ ਨਾਲ ਕਣਕ ਤੋਲ ਕੇ ਅਤੇ ਬਿਨਾਂ ਸਫ਼ਾਈ ਗੋਦਾਮਾਂ ਵਿੱਚ ਭੇਜੀ ਜਾਂਦੀ ਰਹੀ ਤਾਂ ਮੰਡੀ ਪ੍ਰਣਾਲੀ ਨੂੰ ਲੰਮੇ ਸਮੇਂ ਵਿੱਚ ਨੁਕਸਾਨ ਹੋ ਸਕਦਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਕਿਹਾ ਕਿ ਘੱਟੋ-ਘੱਟ ਸਮੱਰਥਨ ਮੁੱਲ ’ਤੇ ਫ਼ਸਲ ਵੇਚਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਅਮਰਕੋਟ ਵਿੱਚ ਇੱਕ ਆੜ੍ਹਤੀਏ ਵੱਲੋਂ ਜੇ ਸੀ ਬੀ ਮਸ਼ੀਨ ਨਾਲ ਸਿੱਧੀ ਤੋਲੀ ਕਣਕ ਦੇ ਢੇਰ ਲਗਾਉਣ ਦੀ ਵੀ ਚਰਚਾ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੰਡੀਆਂ ਵਿੱਚ ਨਿਯਮਾਂ ਅਨੁਸਾਰ ਖ਼ਰੀਦ ਯਕੀਨੀ ਬਣਾਈ ਜਾਵੇ ਅਤੇ ਸਖ਼ਤ ਨਿਗਰਾਨੀ ਕਰ ਕੇ ਕਿਸਾਨਾਂ, ਮਜ਼ਦੂਰਾਂ ਅਤੇ ਮੰਡੀ ਪ੍ਰਣਾਲੀ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

Advertisement

ਇਸ ਸਬੰਧ ਵਿੱਚ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕਿਸੇ ਆੜ੍ਹਤੀਏ ਵੱਲੋਂ ਕਿਸਾਨਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਵੱਧ ਕਟੌਤੀ ਕਰਨ ਦੀ ਸ਼ਿਕਾਇਤ ਮਿਲਦੀ ਹੈ ਜਾਂ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੰਡੀਆਂ ਦੀ ਜਾਂਚ ਕੀਤੀ ਜਾਵੇਗੀ।

Advertisement

ਜਾਂਚ ਕਰਵਾਈ ਜਾਵੇਗੀ: ਕਟਾਰੂਚੱਕ

ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਨਗੇ ਅਤੇ ਜੇ ਕੋਈ ਗੜਬੜ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
×