ਮੀਂਹ ਕਾਰਨ ਕਣਕ ਤੇ ਚਾਰੇ ਦੀ ਫਸਲ ਵਿਛੀ

ਮੀਂਹ ਕਾਰਨ ਕਣਕ ਤੇ ਚਾਰੇ ਦੀ ਫਸਲ ਵਿਛੀ

ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਧਰਤੀ ’ਤੇ ਵਿਛੀ ਕਣਕ ਦੀ ਫਸਲ।

ਗੁਰਮੀਤ ਸਿੰਘ ਖੋਸਲਾ

ਸ਼ਾਹਕੋਟ, 23 ਜਨਵਰੀ

ਸ਼ਾਹਕੋਟ ਇਲਾਕੇ ਵਿੱਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਮੀਂਹ ਕਾਰਨ ਆਮ ਜਨਜੀਵਨ ਵੀ ਲੀਹੋਂ ਲੱਥ ਗਿਆ ਹੈ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਅਤੇ ਹਰੇ ਚਾਰੇ ਦੀ ਫਸਲ ਧਰਤੀ ’ਤੇ ਵਿਛਾ ਦਿੱਤੀ ਹੈ।

ਪਿੰਡ ਰਾਈਵਾਲ ਦੋਨਾ ਦੇ ਕਿਸਾਨ ਸੁੱਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਆਲੂਆਂ ਦੀ ਫਸਲ ਵਿਚ ਪਾਣੀ ਜਮ੍ਹਾਂ ਹੋਣ ਨਾਲ ਅਗੇਤੇ ਅਤੇ ਪਛੇਤੇ ਆਲੂ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਬਾਗਪੁਰ ਦੇ ਕਿਸਾਨ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀ ਮਿੱਟੀ ਵਿਚ ਹੀ ਆਲੂਆਂ ਦਾ ਜ਼ਿਆਦਾ ਬੀਜ ਤਿਆਰ ਹੁੰਦਾ ਹੈ। ਕੁਦਰਤ ਦੀ ਕਰੋਪੀ ਕਾਰਨ ਇਸ ਵਾਰ ਆਲੂਆਂ ਦੇ ਬੀਜ ਵਿੱਚ ਆਈ ਕਮੀ ਆਲੂ ਕਾਸ਼ਤਕਾਰਾਂ ਲਈ ਸਮੱਸਿਆ ਪੈਦਾ ਕਰ ਸਕਦੀ ਹੈ। ਕੋਟਲੀ ਗਾਜਰਾਂ ਦੇ ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਕਣਕ ਨੂੰ ਪੀਲੀ ਕੁੰਗੀ ਦਾ ਰੋਗ ਲੱਗਣ ਦਾ ਖਤਰਾ ਵਧ ਗਿਆ ਹੈ।

ਕਣਕ ਦੀ ਫਸਲ ਪੱਕਣ ਦੀ ਰਫਤਾਰ ਮੱਧਮ ਹੋਈ

ਬਾਜਵਾ ਕਲਾਂ ਦੇ ਕਿਸਾਨ ਮੇਜਰ ਸਿੰਘ ਬਾਜਵਾ ਨੇ ਕਿਹਾ ਕਿ ਵਾਤਾਵਰਨ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਕਣਕ ਦੀ ਫਸਲ ਦੇ ਪੱਕਣ ਦੀ ਰਫਤਾਰ ਮੱਧਮ ਹੋ ਗਈ ਹੈ। ਰੂਪੇਵਾਲ ਦੇ ਕਿਸਾਨ ਦਰਬਾਰਾ ਸਿੰਘ ਨੇ ਵੀ ਵਰਖਾ ਨੂੰ ਕਿਸਾਨਾਂ ਲਈ ਮੰਦਭਾਗੀ ਦੱਸਿਆ। ਰੋਜ਼ਾਨਾ ਰੋਜ਼ੀ ਕਮਾਉਣ ਵਾਲ/ ਵੀ ਮੀਂਹ ਕਾਰਨ ਤੰਗ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All