DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਈਪਾਂ ਦੀ ਲੀਕੇਜ ਕਾਰਨ ਪਾਣੀ ਨੇ ਛੱਪੜ ਦਾ ਰੂਪ ਧਾਰਿਆ

ਕੰਢੀ ਦੇ ਪਿੰਡ ਫਤਹਿਪੁਰ ਦੀ ਚਾਰ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਵਾਲੀ ਜਲ ਸਪਲਾਈ ਸਕੀਮ ਦੀਆਂ ਖਸਤਾ ਹਾਲ ਪਾਈਪਾਂ ਵਿੱਚ ਹੋ ਰਹੀ ਲੀਕੇਜ ਕਾਰਨ ਨੇੜਲੇ ਘਰਾਂ ਕੋਲ ਪਾਣੀ ਦੇ ਛੱਪੜ ਬਣ ਗਏ ਹਨ। ਕਰੀਬ 30 ਸਾਲ ਪਹਿਲਾਂ...

  • fb
  • twitter
  • whatsapp
  • whatsapp
featured-img featured-img
ਪਾਈਪਾਂ ਵਿੱਚੋਂ ਨਿਕਲਿਆ ਪਾਣੀ ਦਿਖਾਉਂਦੇ ਹੋਏ ਲੋਕ। -ਫੋਟੋ: ਜਗਜੀਤ
Advertisement

ਕੰਢੀ ਦੇ ਪਿੰਡ ਫਤਹਿਪੁਰ ਦੀ ਚਾਰ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਵਾਲੀ ਜਲ ਸਪਲਾਈ ਸਕੀਮ ਦੀਆਂ ਖਸਤਾ ਹਾਲ ਪਾਈਪਾਂ ਵਿੱਚ ਹੋ ਰਹੀ ਲੀਕੇਜ ਕਾਰਨ ਨੇੜਲੇ ਘਰਾਂ ਕੋਲ ਪਾਣੀ ਦੇ ਛੱਪੜ ਬਣ ਗਏ ਹਨ। ਕਰੀਬ 30 ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਕੰਢੀ ਦੇ ਫਤਿਹਪੁਰ, ਬਹਿ ਮਾਵਾ, ਰਾਮ ਨੰਗਲ ਤੇ ਸ੍ਰੀ ਪੰਡਾਇਣ ਸਣੇ ਕੁਝ ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਫਤਹਿਪੁਰ ਵਿੱਚ ਸਾਂਝੀ ਜਲ ਸਪਲਾਈ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦੀਆਂ ਪਾਈਪਾਂ ਖਸਤਾ ਹੋ ਚੁੱਕੀਆਂ ਹਨ। ਲੀਕੇਜ ਹੋਣ ਕਾਰਨ ਲੋਕਾਂ ਨੂੰ ਵੀ ਲੋੜੀਂਦੀ ਮਾਤਰਾ ਵਿੱਚ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਸਾਬਕਾ ਬਲਾਕ ਸੰਮਤੀ ਮੈਂਬਰ ਅਨਿਲ ਕੁਮਾਰ ਬਿੱਟੂ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਖਸਤਾ ਹਾਲ ਪਾਈਪਾਂ ਦੀ ਥਾਂ ਨਵੀਆਂ ਪਾਈਪਾਂ ਪਾਉਣ ਦੇ ਉਲਟ ਬੈਲਡਿੰਗ ਦੇ ਟੁੱਚ ਲਗਾ ਕੇ ਡੰਗ ਟਪਾ ਰਹੇ ਹਨ। ਐੱਸ ਡੀ ਓ ਰੋਹਿਤ ਰਾਣਾ ਨੇ ਕਿਹਾ ਕਿ ਪੰਚਾਇਤਾਂ ਨੂੰ ਜਲ ਸਪਲਾਈ ਸਕੀਮਾਂ ਦਾ ਜਿੰਮਾ ਦਿੱਤੇ ਜਾਣ ਕਾਰਨ ਇਸ ਦੀ ਮੁਰੰਮਤ ਜਾਂ ਨਵੀਆਂ ਪਾਈਪਾਂ ਪਾਉਣ ਵਾਲਾ ਬਜਟ ਪੰਚਾਇਤਾਂ ਕੋਲ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਰਾਹੀਂ ਇਹ ਪਾਈਪਾਂ ਬਦਲਣ ਦੀ ਯੋਜਨਾ ਬਣਾਈ ਹੈ ਅਤੇ ਇਸ ਸਬੰਧੀ ਐਸਟੀਮੇਟ ਬਣਾ ਕੇ ਜਲਦ ਹੀ ਭੇਜ ਦਿੱਤਾ ਜਾਵੇਗਾ।

Advertisement
Advertisement
×