DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੌਕੀਦਾਰ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ

ਐੱਸ ਡੀ ਐੱਮ ਦਫ਼ਤਰ ਜਲੰਧਰ ਵਿੱਚ ਡਿਊਟੀ ਦੇ ਰਹੇ ਚੌਕੀਦਾਰ ਨੂੰ ਦੋ ਜਣਿਆਂ ਨੇ ਅਗਵਾ ਕਰ ਕੇ ਕੁੱਟਮਾਰ ਕੀਤੀ। ਇਸ ਸਬੰਧੀ ਡੀ ਸੀ ਦਫ਼ਤਰ ਦਰਜਾ ਚਾਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਚੌਕੀਦਾਰ ਅਨੰਦ ਕਿਸ਼ੋਰ ਬੀਤੀ ਰਾਤ...

  • fb
  • twitter
  • whatsapp
  • whatsapp
Advertisement

ਐੱਸ ਡੀ ਐੱਮ ਦਫ਼ਤਰ ਜਲੰਧਰ ਵਿੱਚ ਡਿਊਟੀ ਦੇ ਰਹੇ ਚੌਕੀਦਾਰ ਨੂੰ ਦੋ ਜਣਿਆਂ ਨੇ ਅਗਵਾ ਕਰ ਕੇ ਕੁੱਟਮਾਰ ਕੀਤੀ। ਇਸ ਸਬੰਧੀ ਡੀ ਸੀ ਦਫ਼ਤਰ ਦਰਜਾ ਚਾਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਚੌਕੀਦਾਰ ਅਨੰਦ ਕਿਸ਼ੋਰ ਬੀਤੀ ਰਾਤ ਆਪਣੀ ਡਿਊਟੀ ਦੇ ਰਿਹਾ ਸੀ। ਇਸ ਦੌਰਾਨ ਦੋ ਵਿਅਕਤੀ ਉਸ ਕੋਲ ਆਏ ਅਤੇ ਪੁੱਤਰ ਦਾ ਐਕਸੀਡੈਂਟ ਹੋਣ ਬਾਰੇ ਆਖ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ 15 ਕਿਲੋਮੀਟਰ ਦੂਰ ਚਹੇੜੂ ਪੁਲ ਕੋਲ ਲਿਜਾ ਕੇ ਅਨੰਦ ਕਿਸ਼ੋਰ ਦੀ ਕੁੱਟਮਾਰ ਕੀਤੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਫ਼ਰਾਰ ਹੋ ਗਏ ਸਨ। ਅਨੰਦ ਕਿਸ਼ੋਰ ਸਾਰੀ ਰਾਤ ਉੱਥੇ ਹੀ ਪਿਆ ਰਿਹਾ। ਸਵੇਰੇ ਰਾਹਗੀਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Advertisement
Advertisement
×