DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਛੇ ਕੌਂਸਲਾਂ ’ਚ ਵੋਟਾਂ ਪਈਆਂ

ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ ਮੰਗਲਵਾਰ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਸ਼ੀ ਢੰਗ ਨਾਲ ਕੁੱਲ 66.21 ਫੀਸਦੀ ਪੋਲਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਪੂਰੀ ਤਰ੍ਹਾਂ ਨਾਲ ਕੀਤੇ ਗਏ ਸਨ। ਵੋਟਾਂ ਸਵੇਰੇ 8...

  • fb
  • twitter
  • whatsapp
  • whatsapp
featured-img featured-img
ਆਦਮਪੁਰ ਵਿੱਚ ਵੋਟ ਪਾਉਣ ਮੌਕੇ ਲੋਕ। -ਫੋਟੋ: ਮਲਕੀਅਤ ਸਿੰਘ
Advertisement

ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ ਮੰਗਲਵਾਰ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਸ਼ੀ ਢੰਗ ਨਾਲ ਕੁੱਲ 66.21 ਫੀਸਦੀ ਪੋਲਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਪੂਰੀ ਤਰ੍ਹਾਂ ਨਾਲ ਕੀਤੇ ਗਏ ਸਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ, ਜਿਸ ਵਿਚ ਵੋਟਰਾਂ ਨੇ ਉਤਸ਼ਾਹਪੂਰਵਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਗਰ ਕੌਂਸਲ ਮੁਕੇਰੀਆਂ ਵਿਚ 65.90 ਫੀਸਦੀ, ਦਸੂਹਾ ਵਿਚ 63.18, ਗੜ੍ਹਸ਼ੰਕਰ ਵਿਚ 65.34, ਹਰਿਆਣਾ ਵਿਚ 68.8, ਗੜ੍ਹਦੀਵਾਲਾ ਵਿਚ 75.03 ਅਤੇ ਉੜਮੁੜ ਟਾਂਡਾ ਵਿਚ 67.07 ਫੀਸਦੀ ਵੋਟਾਂ ਪਈਆਂ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਦੇ 80 ਵਾਰਡਾਂ ਲਈ ਬਣਾਏ ਗਏ 118 ਪੋਲਿੰਗ ਕੇਂਦਰਾਂ ਵਿਚ ਵੋਟ ਪ੍ਰਕਿਰਿਆ ਸ਼ਾਂਤੀਪੂਰਨ ਮਾਹੌਲ ਵਿਚ ਮੁਕੰਮਲ ਹੋਈ। ਪੋਲਿੰਗ ਕੇਂਦਰਾਂ ਵਿਚ ਸੁਰੱਖਿਆ ਵਿਵਸਥਾ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।

Advertisement

ਗੜ੍ਹਸ਼ੰਕਰ ਵਿੱਚ ਜਾਅਲੀ ਵੋਟਾਂ ਪਾਉਣ ਦੇ ਦੋਸ਼

ਗੜ੍ਹਸ਼ੰਕਰ (ਪੱਤਰ ਪ੍ਰੇਰਕ): ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਦੀ ਚੋਣ ਪ੍ਰਕਿਰਿਆ ਜਿੱਥੇ 64.7 ਫੀਸਦੀ ਮਤਦਾਨ ਨਾਲ ਮੁਕੰਮਲ ਹੋਈ ਉੱਥੇ ਹੀ ਸੀ ਪੀ ਐੱਮ ਦੀ ਸਥਾਨਕ ਇਕਾਈ ਦੇ ਆਗੂਆਂ ਨੇ ਚੋਣ ਵਿੱਚ ਸੱਤਾਧਾਰੀ ਧਿਰ ਵੱਲੋਂ ਕੀਤੀ ਕਥਿਤ ਧੱਕੇਸ਼ਾਹੀ ’ਤੇ ਸਵਾਲ ਚੁੱਕੇ ਹਨ। ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਗੜ੍ਹਸ਼ੰਕਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜਾਅਲੀ ਵੋਟਾਂ ਦਾ ਸ਼ਰੇਆਮ ਮਤਦਾਨ ਹੋਇਆ ਹੈ ਅਤੇ ਇਨ੍ਹਾਂ ਵੋਟਾਂ ਸਬੰਧੀ ਪਾਰਟੀ ਕਈ ਦਿਨਾਂ ਤੋਂ ਆਪਣੇ ਲਿਖਤੀ ਇਤਰਾਜ਼ ਐੱਸ ਡੀ ਐੱਮ ਗੜ੍ਹਸ਼ੰਕਰ ਅਤੇ ਚੋਣ ਕਮਿਸ਼ਨ ਨੂੰ ਦਰਜ ਕਰਵਾ ਚੁੱਕੀ ਹੈ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਇਹ ਚੋਣਾਂ ਲੋਕਤੰਤਰ ਦਾ ਕਤਲ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਬੀਬੀ ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਢੋਆਣ, ਆਦਿ ਨੇ ਕਾਰਵਾਈ ਦੀ ਮੰਗ ਕੀਤੀ।

ਪੰਜ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਲਈ ਵੋਟਿੰਗ

ਜਲੰਧਰ (ਹਤਿੰਦਰ ਮਹਿਤਾ): ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ 5 ਨਗਰ ਕੌਂਸਲਾਂ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਅਤੇ 2 ਨਗਰ ਪੰਚਾਇਤਾਂ ਮਹਿਤਪੁਰ ਤੇ ਲੋਹੀਆਂ ਖਾਸ ਵਿੱਚ ਸ਼ਾਂਤੀਪੂਰਨ ਵੋਟਾਂ ਪਈਆਂ। 5 ਵਜੇ ਤੱਕ ਨਗਰ ਕੌਂਸਲ ਆਦਮਪੁਰ ਵਿੱਚ 64.59 ਫ਼ੀਸਦੀ, ਕਰਤਾਰਪੁਰ ਵਿੱਚ 65.,02 ਅਤੇ ਨਗਰ ਕੌਂਸਲ ਫਿਲੌਰ ਵਿੱਚ 61.22 ਫ਼ੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਵਿੱਚ 68.97 ਫ਼ੀਸਦੀ ਅਤੇ ਲੋਹੀਆਂ ਖਾਸ ਵਿੱਚ. 71.72 ਫ਼ੀਸਦੀ ਵੋਟਿੰਗ ਹੋਈ ਹੈ। ਆਦਮਪੁਰ ਦੇ ਵਾਰਡ ਨੰਬਰ ਪੰਜ ਵਿੱਚ ਸਾ਼ਾਮ ਚਾਰ ਵਜੇ ਦੇ ਕਰੀਬ ‘ਆਪ’ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਵਿਵਾਦ ਹੋਇਆ ਪਰ ਪੁਲੀਸ ਨੇ ਮੌਕੇ ਤੇ ਆ ਕੇ ਮੌਕਾ ਸੰਭਾਲਿਆ।

ਨਵਾਂਸ਼ਹਿਰ ’ਚ 60.22 ਫੀਸਦ ਵੋਟਿੰਗ

ਨਵਾਂਸ਼ਹਿਰ (ਨਰਿੰਦਰ ਭੂੰਬਲਾ): ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ 60.22 ਫੀਸਦ ਵੋਟਿੰਗ ਹੋਈ ਜਿਸ ਵਿੱਚ ਰਾਹੋਂ (68.08 ਫ਼ੀਸਦ), ਬੰਗਾ (64.3 ਫ਼ੀਸਦ) ਅਤੇ ਨਵਾਂਸ਼ਹਿਰ ਵਿੱਚ (56.45 ਫ਼ੀਸਦ) ਸ਼ਾਮਿਲ ਹੈ| ਨਵਾਂਸ਼ਹਿਰ ਵਿੱਚ ਵੋਟ ਫ਼ੀਸਦ ਵਿੱਚ ਕਮੀ ਦਾ ਕਾਰਨ ਗਰਮੀ ਹੈ।

Advertisement
Advertisement
×