DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਉਂਸਿਪਲ ਚੋਣਾਂ ਲਈ ਵੋਟਿੰਗ ਮੁਕੰਮਲ

ਕਪੂਰਥਲਾ 61.50, ਪਠਾਨਕੋਟ 67.62 ਅਤੇ ਬਟਾਲਾ ਨਿਗਮ ਲਈ 58.55 ਫ਼ੀਸਦ ਵੋਟਾਂ ਪਈਆਂ

  • fb
  • twitter
  • whatsapp
  • whatsapp
featured-img featured-img
ਕਪੂਰਥਲਾ ਵਿੱਚ ਵੋਟ ਪਾਉਣ ਲਈ ਕਤਾਰ ਵਿੱਚ ਲੱਗੇ ਹੋਏ ਲੋਕ। -ਫੋਟੋ: ਮਲਕੀਅਤ ਸਿੰਘ
Advertisement

ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਵੱਲੋਂ ਨਗਰ ਨਿਗਮ ਕਪੂਰਥਲਾ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਨੂੰ ਪੂਰਨ ਅਮਨ-ਅਮਾਨ, ਨਿਰਪੱਖ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਨ ’ਤੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ, ਜਿਸ ਤਹਿਤ ਨਗਰ ਨਿਗਮ ਕਪੂਰਥਲਾ ਲਈ 61.50 ਫੀਸਦੀ ਅਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 68.84 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਕਰਵਾਈ ਜਾਵੇਗੀ।

Advertisement

ਪਠਾਨਕੋਟ (ਐੱਨ ਪੀ ਧਵਨ): ਨਗਰ ਨਿਗਮ ਪਠਾਨਕੋਟ ਦੇ 50 ਵਾਰਡਾਂ ਅਤੇ ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਲਈ ਕ੍ਰਮਵਾਰ ਖੜ੍ਹੇ 198 ਅਤੇ 59 ਉਮੀਦਵਾਰਾਂ ਦੀ ਕਿਸਮਤ ਪੋਲਿੰਗ ਪੇਟੀਆਂ ਵਿੱਚ ਬੰਦ ਹੋ ਗਈ। ਜਾਣਕਾਰੀ ਅਨੁਸਾਰ ਪਠਾਨਕੋਟ ਨਗਰ ਨਿਗਮ ਦੇ 50 ਵਾਰਡਾਂ ਲਈ 67. 62 ਫ਼ੀਸਦ ਪੋਲਿੰਗ ਹੋਈ ਜਦ ਕਿ ਸੁਜਾਨਪੁਰ ਨਗਰ ਕੌਂਸਲ ਲਈ 72. 15 ਫ਼ੀਸਦ ਪੋਲਿੰਗ ਹੋਈ।

Advertisement

ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪੋਲਿੰਗ ਕੇਂਦਰਾਂ ਤੋਂ 100 ਮੀਟਰ ਦੀ ਦੂਰੀ ’ਤੇ ਆਪੋ ਆਪਣੇ ਟੇਬਲ ਲਗਾਏ ਗਏ ਸਨ। ਭਾਰੀ ਗਰਮੀ ਦੇ ਬਾਵਜੂਦ ਵੋਟਾਂ ਪਾਉਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਰਿਹਾ।

ਇਸ ਉਤਸ਼ਾਹ ਕਾਰਨ ਸ਼ਾਮ ਦੇ 5 ਵਜੇ ਵੀ ਕਈ ਬੂਥਾਂ ’ਤੇ ਕਤਾਰਾਂ ਲੱਗੀਆਂ ਹੋਈਆਂ ਸਨ, ਜਿਸ ਕਰਕੇ ਪੋਲਿੰਗ ਕੇਂਦਰਾਂ ਦੇ ਗੇਟ ਬੰਦ ਕਰ ਦਿੱਤੇ ਗਏ ਅਤੇ ਜੋ ਕਤਾਰਾਂ ’ਚ ਲੱਗੇ ਹੋਏ ਸਨ ਉਨ੍ਹਾਂ ਦੀਆਂ ਵੋਟਾਂ ਪਵਾਉਣ ਦਾ ਕੰਮ ਸ਼ਾਮ 7 ਵਜੇ ਤੱਕ ਵੀ ਜਾਰੀ ਸੀ। ਉਂਝ ਤਾਂ ਵੋਟਾਂ ਪਾਉਣ ਦਾ ਸਾਰਾ ਕੰਮ ਸ਼ਾਂਤੀ ਪੂਰਬਕ ਹੋ ਨਿਬੜਿਆ ਪਰ ਕੁਝ ਕੁੁ ਥਾਵਾਂ ’ਤੇ ਹੀ ਘਟਨਾਵਾਂ ਵਾਪਰੀਆਂ। ਪਠਾਨਕੋਟ ਦੇ ਆਨੰਦਪੁਰ ਰੜਾ ਵਾਰਡ ਨੰਬਰ 1, ਵਿੱਚ ਕਾਂਗਰਸ ਅਤੇ ਭਾਜਪਾ ਸਮਰਥਕਾਂ ਦਰਮਿਆਨ ਥੋੜੀ ਝੜਪ ਹੋਈ ਪਰ ਪੁਲੀਸ ਦੀ ਦਖਲ ਨਾਲ ਉਸੇ ਵੇਲੇ ਮਾਹੌਲ ਸ਼ਾਂਤ ਕਰ ਦਿੱਤਾ ਗਿਆ। ਪਠਾਨਕੋਟ ਨਿਗਮ ਲਈ ਏਬੀ ਕਾਲਜ ਦੇ ਸਟਰਾਂਗ ਰੂਮ ਵਿੱਚ ਵੋਟਾਂ ਵਾਲੇ ਬਕਸੇ ਰੱਖੇ ਗਏ ਹਨ। ਬਟਾਲਾ/ਸ਼੍ਰੀਹਰਗੋਬਿੰਦਪੁਰ (ਦਲਬੀਰ ਸੱਖੋਵਾਲੀਆ): ਨਗਰ ਨਿਗਮ ਬਟਾਲਾ ਵਿੱਚ 58.55 ਫ਼ੀਸਦ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ 72.56 ਫ਼ੀਸਦ, ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਵਿੱਚ 64.93 ਫ਼ੀਸਦ ਵੋਟਾਂ ਪਈਆਂ। ਇਨ੍ਹਾਂ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵੋਟ ਪਾਈ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਜੰਡਿਆਲਾ ਨਗਰ ਕੌਂਸਲ ਚੋਣਾਂ ਵਿੱਚ ਕੁੱਲ 57.08 ਫ਼ੀਸ ਪੋਲਿੰਗ ਹੋਈ ਹੈ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਜੰਡਿਆਲਾ ਗੁਰੂ ਹਲਕੇ ਤੋਂ ਵਿਧਾਇਕ ਹਰਭਜਨ ਸਿੰਘ ਈ ਟੀ ਓ ਵੀ ਵਾਰਡ ਨੰਬਰ 1 ਦੇ ਪੋਲਿੰਗ ਬੂਥ ’ਤੇ ਆਪਣੇ ਪਰਿਵਾਰ ਨਾਲ ਕਤਾਰ ਵਿੱਚ ਖੜ੍ਹੇ ਹੋ ਕੇ ਵੋਟ ਪਾਈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।

ਕਾਂਗਰਸੀ ਉਮੀਦਵਾਰ ਜਿੱਤਣਗੇ: ਬਾਜਵਾ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਅੱਜ ਵਿਰੋਧੀ ਧਿਰ ਦੇ ਨੇਤਾ, ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵੀ ਵੋਟ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਧਾਰੀਵਾਲ ਵਿੱਚ ਹੀ ਰਹੇ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕਰਦਿਆਂ ਧਾਰੀਵਾਲ ਨਗਰ ਕੌਂਸਲ ਦੀਆਂ ਚੋਣਾ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਧਾਰੀਵਾਲ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ। ਇਸ ਮੌਕੇ ਬਰਿੰਦਰ ਸਿੰਘ ਛੋਟੇਪੁਰ, ਸਾਬਕਾ ਚੇਅਰਮੈਨ ਰਾਧਾ ਕ੍ਰਿਸ਼ਨ ਪੁਰੀ, ਪਰਦੀਪ ਸਿਆਲ, ਸਰਪੰਚ ਬਲਵਿੰਦਰ ਪਾਲ ਟਾਕ, ਐਡਵੋਕੇਟ ਰਕੇਸ਼ ਰਣੀਆ ਸਣੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਰਹੀ ਮੁਸਤੈਦ

ਸੁਲਤਾਨਪੁਰ ਲੋਧੀ (ਦੀਪਕ ਧੀਰ): ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਨਗਰ ਕੌਂਸਲ ਦੇ 13 ਵਾਰਡਾਂ ਦੀਆਂ ਹੋਈਆਂ ਚੋਣਾਂ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਗਈ। ਸਮੁੱਚੇ ਸ਼ਹਿਰ ਅੰਦਰ ਪੁਲੀਸ ਵਲੋਂ ਨਾਕਾਬੰਦੀ ਕਰ ਕੇ ਚੱਪੇ-ਚੱਪੇ ’ਤੇ ਪੁਲੀਸ ਮੁਲਾਜ਼ਮ ਲਗਾਏ ਹੋਏ ਸਨ। ਕੁਝ ਸੰਵੇਦਨਸ਼ੀਲ ਬੂਥਾਂ ਦੇ ਬਾਹਰ ਪੁਲੀਸ ਅਧਿਕਾਰੀ ਮੌਜੂਦ ਰਹੇ ਅਤੇ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਗਈ। ਇਸ ਦੌਰਾਨ ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਵੱਲੋਂ ਸ਼ਹਿਰ ਦੇ ਕਈ ਵਾਰਡਾਂ ਦਾ ਨਿਰੀਖਣ ਕੀਤਾ ਗਿਆ ਅਤੇ ਤਾਇਨਾਤ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ।

Advertisement
×