ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਅਗਸਤ
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਬੀ.ਐਸ.ਐਫ ਕੈਂਪ ਖੜਕਾਂ ਵਿਖੇ ਸਾਬਕਾ ਨਗਰ ਕੌਂਸਲਰ ਨੀਤੀ ਤਲਵਾੜ ਦੀ ਅਗਵਾਈ ਹੇਠ ਮਨਾਏ ਗਏ ਰੱਖੜੀ ਸਮਾਗਮ ’ਚ ਹਿੱਸਾ ਲੈਂਦਿਆਂ ਮਹਿਲਾ ਰੰਗਰੂਟਾਂ ਤੋਂ ਰੱਖੜੀ ਬਨਵਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੀਮਾ ਦੀ ਸੁਰੱਖਿਆ ਕਰਨ ਵਾਲੇ ਵੀਰਾਂ ਦੇ ਪਰਿਵਾਰਾਂ ਅਤੇ ਵੀਰ ਭੈਣਾਂ ਤੋਂ ਰੱਖੜੀ ਬਨਵਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਨੀਤੀ ਤਲਵਾੜ ਨੇ ਕਿਹਾ ਕਿ ਰੱਖੜੀ ਦੇ ਪਵਿੱਤਰ ਧਾਗੇ ਨਾਲ ਉਨ੍ਹਾਂ ਨੇ ਆਪਣੇ ਭਰਾਵਾਂ ਦੀ ਭਲਾਈ ਅਤੇ ਦੇਸ਼ ਦੀ ਰੱਖਿਆ ਦਾ ਪ੍ਰਣ ਸੂਤਰ ਵੀ ਬੰਨ੍ਹਿਆ ਹੈ। ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਪ੍ਰਧਾਨ ਸੰਜੀਵ ਤਲਵਾੜ ਨੇ ਵੀ ਬੀ.ਐਸ.ਐਫ ਰੰਗਰੂਟਾਂ ਤੋਂ ਰੱਖੜੀ ਬਨਵਾਈ।