DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਪਨ ਕਬੱਡੀ ਦੇ ਮੁਕਾਬਲੇ ’ਚ ਵਿਛੋਆ ਨੇ ਮਰੜੀ ਕਲਾਂ ਦੀ ਟੀਮ ਨੂੰ ਹਰਾਇਆ

ਜੇਤੂ ਟੀਮਾਂ ਦਾ ਸਨਮਾਨ
  • fb
  • twitter
  • whatsapp
  • whatsapp
featured-img featured-img
ਜੇਤੂ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਬਾਬਾ ਮੇਜਰ ਸਿੰਘ, ਸਰਪੰਚ ਰਜਿੰਦਰ ਸਿੰਘ ਤੇ ਹੋਰ।
Advertisement
ਰਣਬੀਰ ਸਿੰਘ ਮਿੰਟੂ

ਚੇਤਨਪੁਰਾ, 8 ਜੂਨ

Advertisement

ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਹਰਦੋਪੁੱਤਲੀ ਵਿਖੇ ਪੀਰ ਬਾਬਾ ਅਲੀ ਸਹਾਰਾ ਦੀ ਯਾਦ ਵਿੱਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਮੇਜਰ ਸਿੰਘ ਦੀ ਅਗਵਾਈ ਹੇਠ ਐੱਨਆਰਆਈ ਵੀਰਾਂ ਤੇ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਕਵਾਲਾਂ ਵੱਲੋਂ ਮਹਿਫ਼ਲ ਲਾਈ ਗਈ ਜਦ ਕਿ ਦੂਜੇ ਦਿਨ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਜਿਸ ਦੌਰਾਨ 55 ਕਿਲੋ ਵਰਗ ਵਿੱਚ ਹਮਜ਼ਾ ਦੀ ਟੀਮ ਨੇ ਭੋਮਾ ਦੀ ਟੀਮ ਨੂੰ ਹਰਾਇਆ ਤੇ 60 ਕਿਲੋ ਵਰਗ ਦੇ ਮੈਚ ਵਿੱਚ ਮੱਲੀਆਂ ਦੀ ਟੀਮ ਨੇ ਹਰਦੋਪੁਤਲੀ ਦੀ ਟੀਮ ਨੂੰ ਹਰਾਇਆ ਜਦ ਕਿ ਓਪਨ ਕਬੱਡੀ ਵਿੱਚ ਕਰਵਾਏ ਗਏ ਮੁਕਾਬਲਿਆਂ ਦੌਰਾਨ ਪਿੰਡ ਵਿਛੋਆ ਦੀ ਟੀਮ ਨੇ ਮਰੜੀ ਕਲਾਂ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਜੇਤੂ ਟੀਮਾਂ ਨੂੰ ਸਰਪੰਚ ਰਜਿੰਦਰ ਸਿੰਘ ਤੋਂ ਇਲਾਵਾ ਪੰਚ ਮੇਜਰ ਸਿੰਘ, ਜੰਗ ਬਹਾਦਰ ਸਿੰਘ, ਸੁਖਰਾਜ ਸਿੰਘ, ਅਨਮੋਲ ਸਿੰਘ, ਸੇਵਾਦਾਰ ਮੌਂਟੀ ਸਿੰਘ ਯੂਐਸਏ, ਬਿੱਟੂ ਸਿੰਘ ਮੀਰਾਕੋਟ, ਮਾਨਵ ਸਿੰਘ, ਜਗਦੀਸ਼ ਪਾਲ ਸਿੰਘ, ਬੰਟੀ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਸੁਖਰਾਜ ਸਿੰਘ, ਹਰਜੀਤ ਸਿੰਘ ਜੀਤੀ, ਕਵਲਜੀਤ ਸਿੰਘ ਅਤੇ ਪ੍ਰੀਤਮ ਸਿੰਘ ਅਤੇ ਹਰਜੀਤ ਸਿੰਘ ਆਦਿ ਵੱਲੋਂ ਨਕਤ ਇਨਾਮ ਤੇ ਸ਼ੀਲਡਾਂ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਦ ਕਿ ਇਸ ਮੇਲੇ ਦੌਰਾਨ ਸਟੇਜ ਸੈਕਟਰੀ ਦੇ ਫ਼ਰਜ਼ ਘੁੱਗਾ ਵਿਛੋਆ ਵੱਲੋਂ ਬਾਖੂਬੀ ਨਿਭਾਏ ਗਈ।

Advertisement
×