DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Upper Bari Doab Canal Breach: ਅੱਪਰ ਬਾਰੀ ਦੁਆਬ ਨਹਿਰ ਦਾ ਬੰਨ੍ਹ ਟੁੱਟਿਆ

ਟੁੱਟਣ ਕਾਰਨ ਰਿਹਾਇਸ਼ੀ ਇਲਾਕਿਆਂ ’ਚ ਪਾਣੀ ਵੜਿਆ; 150 ਘਰ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਅੱਪਰ ਬਾਰੀ ਦੁਆਬ ਨਹਿਰ ਵਿੱਚ ਬੰਨ੍ਹ ਲਾਉਂਦੇ ਹੋਏ ਲੋਕ।
Advertisement

ਸਥਾਨਕ ਤਰਨ ਤਾਰਨ ਰੋਡ ਨੂੰ ਜਾਂਦੀ ਅੱਪਰ ਬਾਰੀ ਦੁਆਬ ਨਹਿਰ ਦਾ ਪਾਣੀ ਉਸ ਵੇਲੇ ਫਲੈਟਾਂ ਨੇੜਲੀਆਂ ਆਬਾਦੀਆਂ ਵਿੱਚ ਦਾਖ਼ਲ ਹੋ ਗਿਆ ਜਦੋਂ ਇੱਕ ਨਿੱਜੀ ਕੰਪਨੀ ਵੱਲੋਂ ਉੱਥੇ ਪਾਈਪਾਂ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7:00 ਵਜੇ ਪਾਈਪਾਂ ਵਿਛਾਉਣ ਲਈ ਸੜਕ ਹੇਠਾਂ ਪੁੱਟੀ ਗਈ ਖੱਡ ਰਾਹੀਂ ਨਹਿਰ ਦਾ ਪਾਣੀ ਤੇਜ਼ ਵਹਾਅ ਨਾਲ ਕੋਟ ਮਿੱਤ ਸਿੰਘ, ਨਿਊ ਕੋਟ ਮਿੱਤ ਸਿੰਘ ਅਤੇ ਭਾਈ ਮੰਝ ਸਾਹਿਬ ਰੋਡ ਦੇ ਇਲਾਕਿਆਂ ਵਿੱਚ ਵਗਣਾ ਸ਼ੁਰੂ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਪਾਣੀ ਗਲੀਆਂ ਅਤੇ ਘਰਾਂ ਤੱਕ ਪੁੱਜ ਗਿਆ, ਜਿਸ ਕਾਰਨ ਲੋਕਾਂ ਵਿੱਚ ਭਾਜੜ ਪੈ ਗਈ। ਇਸ ਘਟਨਾ ਕਾਰਨ ਤਕਰੀਬਨ 150 ਘਰ ਪ੍ਰਭਾਵਿਤ ਹੋਏ ਹਨ।

ਜ਼ਿਕਰਯੋਗ ਹੈ ਕਿ ਬਲਕ ਵਾਟਰ ਸਕੀਮ ਤਹਿਤ ਐੱਲ ਐਂਡ ਟੀ ਕੰਪਨੀ ਵੱਲੋਂ ਨਹਿਰ ਹੇਠਾਂ ਕਰੀਬ 70 ਮੀਟਰ ਲੰਬੀ ਪਾਈਪ ਪਾਈ ਜਾ ਰਹੀ ਸੀ, ਜਿਸ ਵਿੱਚੋਂ 36 ਮੀਟਰ ਪਾਈਪ ਪੈ ਚੁੱਕੀ ਸੀ। ਕੰਮ ਦੌਰਾਨ ਪਾਣੀ ਦੇ ਤੇਜ਼ ਵਹਾਅ ਨੇ ਮਿੱਟੀ ਨੂੰ ਕੱਟ ਦਿੱਤਾ ਅਤੇ ਪਾਣੀ ਰਿਹਾਇਸ਼ੀ ਇਲਾਕੇ ਵੱਲ ਵਗਣ ਲੱਗ ਪਿਆ। ਇਸ ਮਗਰੋਂ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ਉੱਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਭਾਰੀ ਰੋਸ ਪ੍ਰਗਟਾਇਆ।

Advertisement

ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ, ਸੰਤ ਭੂਰੀ ਵਾਲਿਆਂ ਦੇ ਸੇਵਕਾਂ ਅਤੇ ਇਲਾਕਾ ਵਾਸੀਆਂ ਨੇ ਮਿਲ ਕੇ ਪਾਣੀ ਨੂੰ ਰੋਕਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ। ਮੌਕੇ ਉੱਤੇ ਪੁੱਜੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐੱਸ ਡੀ ਐੱਮ ਅਲਕਾ ਸਮੇਤ ਹੋਰ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ। ਵੱਡੀ ਜੱਦੋ-ਜਹਿਦ ਮਗਰੋਂ ਆਰਜ਼ੀ ਬੰਨ੍ਹ ਬਣਾ ਕੇ ਪਾਣੀ ਦੇ ਵਹਾਅ ਉੱਤੇ ਕਾਬੂ ਪਾਇਆ ਗਿਆ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ।

Advertisement

Advertisement
×