ਨਸ਼ੇ ਦੀ ਸਪਲਾਈ ਦੇਣ ਆਏ ਦੋ ਨੌਜਵਾਨ ਕਾਬੂ

ਨਸ਼ੇ ਦੀ ਸਪਲਾਈ ਦੇਣ ਆਏ ਦੋ ਨੌਜਵਾਨ ਕਾਬੂ

ਸਰਬਜੀਤ ਗਿੱਲ|
ਫਿਲੌਰ, 1 ਅਗਸਤ

ਪਿੰਡ ਅਕਲਪੁਰ ’ਚ ਦੋ ਮੋਟਰਸਾਈਕਲਾਂ ‘ਤੇ ਸਵਾਰ ਨੌਜਵਾਨਾਂ ’ਚੋਂ ਦੋ ਨੂੰ ਲੋਕਾਂ ਨੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਚਾਰ ਨੌਜਵਾਨ ਪਿੰਡ ਅਕਲਪੁਰ ’ਚ ਜਦੋਂ ਪੁੱਜੇ ਤਾਂ ਪਿੰਡ ਦੇ ਨੌਜਵਾਨਾਂ ਨੂੰ ਸ਼ੱਕ ਪਿਆ। ਸ਼ੱਕ ਦੇ ਅਧਾਰ ’ਤੇ ਜਦੋਂ ਪੁੱਛਗਿਛ ਕੀਤੀ ਤਾਂ ਬਹਿਸਬਾਜ਼ੀ ’ਚ ਪਿੰਡ ਦੇ ਨੌਜਵਾਨ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਉਪਰੰਤ ਇਨ੍ਹਾਂ ਹਮਲਾਵਰਾਂ ਦਾ ਪਿੱਛਾ ਕੀਤਾ ਤਾਂ ਦੋ ਨੌਜਵਾਨ ਕਾਬੂ ਆ ਗਏ। ਲੋਕਾਂ ਵਲੋਂ ਕੀਤੀ ਘੇਰਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੇ ਜਦੋਂ ਨੇੜੇ ਜਾਣਾ ਚਾਹਿਆ ਤਾਂ ਮਾਰੇ ਧੱਕੇ ਕਾਰਨ ਡਾਵਾਡੋਲ ਹੋ ਕੇ ਦੋਨੋਂ ਮੋਟਰਸਾਈਕਲ ਸਵਾਰ ਇੱਕ ਦੂਜੇ ‘ਚ ਵੱਜ ਕੇ ਡਿੱਗ ਪਏ। ਇੱਕ ਦੂਜੇ ਦਾ ਪਿੱਛਾ ਕਰਨ ਵੇਲੇ ਵੀ ਸਪਲਾਈ ਦੇਣ ਵਾਲੇ ਮੋਟਰਸਾਈਕਲ ਸਵਾਰ ਛੁਰਾ ਮਾਰਨ ਦਾ ਡਰ ਦਿੰਦੇ ਰਹੇ।ਥਾਣਾ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੇ ਨਾਂ ਹਰਪ੍ਰੀਤ ਪੁੱਤਰ ਹਰਬੰਸ ਪਿੰਡ ਕਤਪਾਲੋਂ ਅਤੇ ਮਨੀ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਕਤਪਾਲੋਂ ਦੱਸੇ ਗਏ ਹਨ। ਪੁਲੀਸ ਮੁਤਾਬਿਕ ਇਨ੍ਹਾ ਪਾਸੋਂ 80 ਟੀਕੇ ਤੇ 2000 ਗੋਲੀਆਂ ਬਰਾਮਦ ਕੀਤੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All