ਦੋ ਟਰੱਕਾਂ ਦੀ ਟੱਕਰ, ਇੱਕ ਜ਼ਖ਼ਮੀ
ਇਥੇ ਹੁਸ਼ਿਆਰਪੁਰ ਚੌਕ ਵਿੱਚ ਦੋ ਟਰੱਕਾਂ ਦੀ ਟੱਕਰ ’ਚ ਇੱਕ ਟਰੱਕ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਫਿਲੌਰ ਦੇ ਪਿੰਡ ਗੰਨਾ ਵਾਸੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਕੁਮਾਰ ਪਾਨੀਪਤ ਤੋਂ ਟਰੱਕ ’ਚ ਸਾਮਾਨ ਲੱਦ ਕੇ ਜਲੰਧਰ ਵੱਲ...
Advertisement
ਇਥੇ ਹੁਸ਼ਿਆਰਪੁਰ ਚੌਕ ਵਿੱਚ ਦੋ ਟਰੱਕਾਂ ਦੀ ਟੱਕਰ ’ਚ ਇੱਕ ਟਰੱਕ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਫਿਲੌਰ ਦੇ ਪਿੰਡ ਗੰਨਾ ਵਾਸੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਕੁਮਾਰ ਪਾਨੀਪਤ ਤੋਂ ਟਰੱਕ ’ਚ ਸਾਮਾਨ ਲੱਦ ਕੇ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਉਹ ਫਗਵਾੜਾ ਦੇ ਹੁਸ਼ਿਆਰਪੁਰ ਚੌਕ ’ਚ ਪਹੁੰਚਿਆ ਤਾਂ ਸੜਕ ’ਤੇ ਖੜ੍ਹੇ ਇਕ ਕੈਂਟਰ ਨਾਲ ਉਸ ਦੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ ਸੁਖਵਿੰਦਰ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਅਤੇ ਘਟਨਾ ਮਗਰੋਂ ਦੂਜਾ ਟਰੱਕ ਚਾਲਕ ਫ਼ਰਾਰ ਹੋ ਗਿਆ।
Advertisement
Advertisement
×

