DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਪੂਰਥਲਾ ’ਚ ਕਾਲਾ ਸੰਘਿਆਂ ਫਾਟਕ ਨੇੜੇ ਦੋ ਤੰਬਾਕੂ ਦੇ ਖੋਖਿਆਂ ਨੂੰ ਅੱਗ ਲਾਈ, ਪੀੜਤਾਂ ਨੇ ਮੁਆਵਜ਼ਾ ਮੰਗਿਆ

ਨਿਹੰਗ ਬਾਣੇ ’ਚ ਆਏ ਵਿਅਕਤੀ ’ਤੇ ਅੱਗ ਲਗਾਉਣ ਦੇ ਦੋਸ਼; ‘ਪੁੱਤ ਦੀ ਨਸ਼ੇ ਨਾਲ ਮੌਤ’ ਦਾ ਹਵਾਲਾ ਦੇ ਕੇ ਕੀਤੀ ਭੰਨਤੋੜ

  • fb
  • twitter
  • whatsapp
  • whatsapp
featured-img featured-img
ਕਪੂਰਥਲਾ ’ਚ ਕਾਲਾ ਸੰਘਿਆਂ ਫਾਟਕ ਨੇੜੇ ਦੋ ਤੰਬਾਕੂ ਦੇ ਖੋਖਿਆਂ ਨੂੰ ਅੱਗ ਲਾਈ, ਪੀੜਤਾਂ ਨੇ ਮੁਆਵਜ਼ਾ ਮੰਗਿਆ
Advertisement

ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਕਾਲਾ ਸੰਘਿਆਂ ਫਾਟਕ ਨੇੜੇ ਐਤਵਾਰ ਨੂੰ ਬੀੜੀ, ਸਿਗਰਟ ਅਤੇ ਤੰਬਾਕੂ ਵੇਚਣ ਵਾਲੇ ਦੋ ਖੋਖਿਆਂ ਨੂੰ ਨਿਹੰਗ ਸਿੰਘ ਦੇ ਬਾਣੇ ’ਚ ਆਏ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਭੰਨਤੋੜ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ ਗਈ। ਇਸ ਵਾਰਦਾਤ ਕਾਰਨ ਦੋਵਾਂ ਖੋਖਿਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਰੀਬ 20 ਮਿੰਟਾਂ ’ਚ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਖੋਖਿਆਂ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਪ੍ਰੀਤ ਨਗਰ ਦੇ ਰਹਿਣ ਵਾਲੇ ਖੋਖਾ ਮਾਲਕ ਰਿੰਕੂ ਸ਼ਾਹ ਨੇ ਦੱਸਿਆ ਕਿ ਉਹ ਬੈਸਟ ਵੈਸਟਰਨ ਹੋਟਲ ਦੇ ਸਾਹਮਣੇ ਆਪਣੇ ਖੋਖੇ ’ਤੇ ਬੈਠਾ ਸੀ, ਜਦੋਂ ਮੋਟਰਸਾਈਕਲ ’ਤੇ ਆਏ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਡੰਡੇ ਨਾਲ ਸ਼ੀਸ਼ਾ ਤੋੜ ਕੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਮੁਤਾਬਕ ਉਕਤ ਵਿਅਕਤੀ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ, ਇਸ ਲਈ ਉਹ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਖ਼ਤਮ ਕਰ ਦੇਵੇਗਾ। ਰਿੰਕੂ ਸ਼ਾਹ ਅਨੁਸਾਰ ਜਦੋਂ ਉਸ ਨੇ ਖੋਖਾ ਬੰਦ ਕਰਨ ਦੀ ਗੱਲ ਕਹੀ, ਤਾਂ ਉਸ ਵਿਅਕਤੀ ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਧਮਕਾਇਆ। ਉਸ ਨੇ ਆਪਣਾ ਕਰੀਬ 5,000 ਤੋਂ 17,000 ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ।

Advertisement

ਦੂਜੇ ਖੋਖਾ ਮਾਲਕ ਸੂਰਜ ਕੁਮਾਰ (ਵਾਸੀ ਨਵੀਂ ਦਾਣਾ ਮੰਡੀ) ਨੇ ਦੱਸਿਆ ਕਿ ਉਸੇ ਵਿਅਕਤੀ ਨੇ ਰੇਲਵੇ ਫਾਟਕ ਨੇੜੇ ਉਸ ਦੇ ਖੋਖੇ 'ਤੇ ਵੀ ਡੰਡੇ ਨਾਲ ਹਮਲਾ ਕੀਤਾ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਸੂਰਜ ਅਨੁਸਾਰ ਉਹ ਪਿਛਲੇ 8-9 ਸਾਲਾਂ ਤੋਂ ਇਹ ਖੋਖਾ ਚਲਾ ਰਿਹਾ ਸੀ। ਅੱਗ ਕਾਰਨ ਉਸ ਦਾ ਖੋਖਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ 20,000 ਰੁਪਏ ਦੀ ਨਕਦੀ ਸਮੇਤ ਕੁੱਲ 70,000 ਤੋਂ 80,000 ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤਾਂ ਨੇ ਪੁਲਿਸ ਤੋਂ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਪ੍ਰਸ਼ਾਸਨ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement

ਥਾਣਾ ਸਿਟੀ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨਿਹੰਗ ਬਾਣੇ ਵਾਲੇ ਵਿਅਕਤੀ ਵੱਲੋਂ ਦੋ ਖੋਖਿਆਂ ਨੂੰ ਅੱਗ ਲਗਾਉਣ ਦੀ ਇਤਲਾਹ ਮਿਲੀ ਸੀ। ਪੁਲਿਸ ਪੀਸੀਆਰ ਟੀਮਾਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ, ਪਰ ਪੁਲਿਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
×