
ਖੋਜਾ ਵਿੱਚ ਰੇਤ ਦੀ ਭਰਾਈ ਸ਼ੁਰੂ ਕਰਵਾਉਂਦੇ ਹੋਏ ਏਡੀਸੀ (ਜ) ਰਾਜੀਵ ਵਰਮਾ।
ਲਾਜਵੰਤ ਸਿੰਘ
ਨਵਾਂਸ਼ਹਿਰ, 5 ਫ਼ਰਵਰੀ
ਪੰਜਾਬ ਕੈਬਨਿਟ ਵੱਲੋਂ ਸੂਬੇ ਦੇ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੇ ਭਾਅ ’ਤੇ ਰੇਤ ਮੁੱਹਈਆ ਕਰਵਾਏ ਜਾਣ ਦੇ ਫੈਸਲੇ ਨੂੰ ਅੱਜ ਨਵਾਂਸ਼ਹਿਰ ਵਿੱਚ ਲਾਗੂ ਕਰ ਦਿੱਤਾ ਗਿਆ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਿੰਡ ਖੋਜਾ ਅਤੇ ਬੁਰਜ ਟਹਿਲ ਦਾਸ ਰੇਤ ਖੱਡਾਂ ਤੋਂ ਬਿਨਾਂ ਮਕੈਨੀਕਲ ਮਸ਼ੀਨਰੀ ਦੀ ਮਦਦ ਤੋਂ ਰੇਤ ਭਰਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ, ਡਾ. ਗੁਰਲੀਨ ਸਿੱਧੂ ਫ਼ੀਲਡ ਅਫ਼ਸਰ, ਮੁੱਖ ਮੰਤਰੀ ਤੇ ਸਹਾਇਕ ਕਮਿਸ਼ਨਰ (ਜਨਰਲ), ਡੀਐੱਸਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ ਤੇ ਆਪ ਆਗੂ ਲਲਿਤ ਮੋਹਨ ਪਾਠਕ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਸ਼ੁਰੂ ਕੀਤੀਆਂ ਗਈਆਂ ਰੇਤ ਖਾਣਾਂ ਤੋਂ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੀ ਰੇਤ ਭਰੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਅੱਜ ਖੋਜਾ ਸਾਈਟ ਤੋਂ ਭਰੀ ਗਈ ਕੁਲਵਿੰਦਰ ਸਿੰਘ ਦੀ ਪਹਿਲੀ ਟਰਾਲੀ ਦੀ ਰੇਤ ਦੀ ਪਰਚੀ ਮਹਿਜ਼ 954 ਰੁਪਏ ਦੀ ਬਣੀ ਜੋ ਕਿ ਭਰਾਈ ਦੇ ਖਰਚੇ ਤੋਂ ਬਿਨਾਂ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ