ਕਾਰ ਤੇ ਬੱਸ ਦੀ ਟੱਕਰ ’ਚ ਦੋ ਦੀ ਮੌਤ
ਪਿੰਡ ਚੱਕਹਕੀਮ ਨਜ਼ਦੀਕ ਸੜਕ ’ਤੇ ਖੜ੍ਹੀ ਇੱਕ ਬੱਸ ਨਾਲ ਕਾਰ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ...
Advertisement
ਪਿੰਡ ਚੱਕਹਕੀਮ ਨਜ਼ਦੀਕ ਸੜਕ ’ਤੇ ਖੜ੍ਹੀ ਇੱਕ ਬੱਸ ਨਾਲ ਕਾਰ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਜਲੰਧਰ ਵੱਲੋਂ ਆ ਰਹੀ ਕਾਰ ਸਿੱਧੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰੀਤਮ ਸਿੰਘ ਅਤੇ ਗਗਨਦੀਪ ਕੌਰ ਵਾਸੀ ਦੁੱਗਰੀ, ਲੁਧਿਆਣਾ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਗੁਰਮੀਤ ਕੌਰ, ਹਰਮੀਤ ਸਿੰਘ, ਗੁਰਜੀਵ ਤੇ ਹੰਸਰਾਜ ਸਿੰਘ ਸ਼ਾਮਲ ਹਨ। ਕਾਰ ਚਾਲਕ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ।
Advertisement
Advertisement
×

