ਫਗਵਾੜਾ ਵਿੱਚ ‘ਆਪ’ ਵਰਕਰਾਂ ਦੇ ਦੋ ਧੜੇ ਭਿੜੇ; ਪੁਲੀਸ ਵੱਲੋਂ ਲਾਠੀਚਾਰਜ : The Tribune India

ਫਗਵਾੜਾ ਵਿੱਚ ‘ਆਪ’ ਵਰਕਰਾਂ ਦੇ ਦੋ ਧੜੇ ਭਿੜੇ; ਪੁਲੀਸ ਵੱਲੋਂ ਲਾਠੀਚਾਰਜ

ਦੋ ਨੌਜਵਾਨ ਜ਼ਖ਼ਮੀ; ਮੰਤਰੀ ਮੀਤ ਹੇਅਰ ਦੇ ਜਾਣ ਮਗਰੋਂ ਹੋਈ ਪਾਰਟੀ ਵਰਕਰਾਂ ਵਿੱਚ ਤਕਰਾਰ

ਫਗਵਾੜਾ ਵਿੱਚ ‘ਆਪ’ ਵਰਕਰਾਂ ਦੇ ਦੋ ਧੜੇ ਭਿੜੇ; ਪੁਲੀਸ ਵੱਲੋਂ ਲਾਠੀਚਾਰਜ

ਫਗਵਾੜਾ ਵਿੱਚ ਲਾਠੀਚਾਰਜ ਕਰਦੇ ਹੋਏ ਪੁਲੀਸ ਕਰਮੀ।

ਜਸਬੀਰ ਸਿੰਘ ਚਾਨਾ
ਫਗਵਾੜਾ, 1 ਦਸੰਬਰ

ਇਥੇ ਟਰੀਟਮੈਂਟ ਪਲਾਟ ਵਿੱਚ ਰੱਖੇ ਸਮਾਗਮ ਤੋੋਂ ਕੈਬਨਿਟ ਮੰਤਰੀ ਮੀਤ ਹੇਅਰ ਦੇ ਰਵਾਨਾ ਹੁੰਦੇ ਹੀ ਆਮ ਆਦਮੀ ਪਾਰਟੀ ਵਰਕਰਾਂ ਦੀਆਂ ਦੋ ਧਿਰਾਂ ’ਚ ਝੜਪ ਹੋ ਗਈ। ਹਾਲਾਤ ’ਤੇ ਕਾਬੂ ਪਾਉਣ ਤੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦੌਰਾਨ ਦੋਵਾਂ ਧਿਰਾਂ ਦਾ ਇੱਕ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਫਗਵਾੜਾ ਦੇ ਪਲਾਹੀ ਰੋਡ ’ਤੇ ਟਰੀਟਮੈਂਟ ਪਲਾਟ ਦੇ ਮੁਆਇਨੇ ਮੌਕੇ ਜਦੋਂ ਸਰਕਾਰੀ ਸਮਾਗਮ ਦੀ ਸਮਾਪਤੀ ਹੋਈ ਤਾਂ ਆਮ ਆਦਮੀ ਪਾਰਟੀ ਵਰਕਰ ਜੋਗਿੰਦਰ ਮਾਨ ਦੇ ਪੁੱਤਰ ਹਰਜੀ ਮਾਨ ਦੇ ਧੜੇ ਅਤੇ ਸੰਤੋਸ਼ ਗੋਗੀ ਦੇ ਧੜੇ ਆਪਸ ਵਿੱਚ ਭਿੜ ਗਏ। ਪੁਲੀਸ ਅਧਿਕਾਰੀ, ਜੋ ਮੰਤਰੀ ਮੀਤ ਹੇਅਰ ਨੂੰ ਵਿਦਾ ਕਰ ਰਹੇ ਸੀ, ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਮੌਕੇ ’ਤੇ ਤਾਇਨਾਤ ਏਆਰਪੀ ਤੇ ਹੋਰ ਫ਼ੋਰਸ ਨੂੰ ਲਾਠੀਚਾਰਜ ਦੇ ਹੁਕਮ ਦਿੱਤੇ। ਪੁਲੀਸ ਵੱਲੋਂ ਵਰ੍ਹਾਈ ਲਾਠੀ ਮਗਰੋਂ ਉਥੇ ਜੁੜਿਆ ਹਜੂਮ ਖਿੱਲਰ ਗਿਆ। ਪੁਲੀਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿੱਚ ਸੰਤੋਸ਼ ਗੋਗੀ ਧੜੇ ਨਾਲ ਸਬੰਧਤ ਜਗਜੀਤ ਸਿੰਘ ਉਰਫ਼ ਸਾਬੀ ਤੇ ਮਾਨ ਧੜੇ ਨਾਲ ਸਬੰਧਤ ਲਵਲੀ ਸ਼ਰਮਾ ਉਰਫ਼ ਮੰਤਰੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸਾਬੀ ਪਹਿਲਾਂ ਜੋਗਿੰਦਰ ਸਿੰਘ ਮਾਨ ਤੇ ਉਸ ਦੇ ਪੁੱਤਰ ਹਰਜੀ ਮਾਨ ਦਾ ਖਾਸ ਸੀ। ਕਿਸੇ ਕਾਰਨ ਕਰ ਕੇ ਇਨ੍ਹਾਂ ਦੀ ਅਣਬਣ ਹੋ ਗਈ, ਜਿਸ ਕਰਕੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ਦੀ ਚਰਚਾ ਹੈ। ਸਾਬੀ ਨੇ ਦੋਸ਼ ਲਗਾਇਆ ਕਿ ਹਰਜੀ ਧੜੇ ਨਾਲ ਸਬੰਧਤ ਵਿਅਕਤੀਆਂ ਨੇ ਮੰਤਰੀ ਦੇ ਤੁਰਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਹੋਈ ਤਕਰਾਰ ’ਚ ਮਾਨ ਧੜੇ ਨਾਲ ਸਬੰਧਤ ਨੌਜਵਾਨ ਜ਼ਖ਼ਮੀ ਹੋ ਗਿਆ ਜਦਕਿ ਲਵਲੀ ਸ਼ਰਮਾ ਨੇ ਦੋਸ਼ ਲਗਾਇਆ ਕਿ ਸਾਬੀ ਗਰੁੱਪ ਵਲੋਂ ਪਹਿਲਾ ਗਾਲੀ-ਗਲੋਚ ਤੇ ਕੁੱਟਮਾਰ ਕੀਤੀ ਗਈ। ਇਨ੍ਹਾਂ ਦੇ ਸਿਵਲ ਹਸਪਤਾਲ ਪੁੱਜਦਿਆਂ ਹੀ ਉੱਥੇ ਕਾਫ਼ੀ ਭੀੜ ਇਕੱਤਰ ਹੋ ਗਈ ਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਖੁਦ ਹਾਲਾਤ ਦਾ ਜਾਇਜ਼ਾ ਲਿਆ। ਜ਼ਖਮੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕਰ ਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All