ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 28 ਨਵੰਬਰ
ਅੱਜ ਦੇਰ ਸ਼ਾਮ ਪਿੰਡ ਪਧਿਆਣਾ ਨੇੜੇ ਦੋ ਐਕਟਵਿਾ ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਬੀਐੱਸਐੱਫ ਤੋਂ ਸੇਵਾਮੁਕਤ ਅਜੈਬ ਸਿੰਘ (74) ਪੁੱਤਰ ਸੁਰੈਣ ਸਿੰਘ ਵਾਸੀ ਕਾਲਰਾ ਆਪਣੀ ਐਕਟਵਿਾ ’ਤੇ ਆਪਣੇ ਪਿੰਡ ਕਾਲਰਾ ਵੱਲ ਜਾ ਰਿਹਾ ਸੀ ਕਿ ਪਧਿਆਣਾ ਵੱਲੋਂ ਐਕਟਵਿਾ ’ਤੇ ਆ ਰਹੀ ਅਮਨਦੀਪ ਕੌਰ ਪਤਨੀ ਜਸਪਾਲ ਸਿੰਘ ਵਾਸੀ ਤਲਵੰਡੀ ਗਨੋ (ਹੁਸ਼ਿਆਰਪੁਰ) ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਜੈਬ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਅਮਰਦੀਪ ਕੌਰ ਗੰਭੀਰ ਜ਼ਖ਼ਮੀ ਹੋ ਗਈ। ਆਦਮਪੁਰ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਵਿਲ ਹਸਪਤਾਲ ਭੇਜ ਦਿੱਤੀ ਹੈ ਤੇ ਅਮਰਦੀਪ ਕੌਰ ਵਿਰੁੱਧ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਇੱਥੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਬਟਾਲਾ ਤੋਂ ਆਏ ਇੱਕ 19 ਸਾਲਾਂ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਲਾਂਬੜਾ ਦੀ ਪੁਲੀਸ ਨੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ। ਜਾਣਕਾਰੀ ਅਨੁਸਾਰ ਪ੍ਰਿੰਸ ਵਾਸੀ ਬਟਾਲਾ ਆਪਣੀ ਰਿਸ਼ਤੇਦਾਰੀ ’ਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਲੰਧਰ-ਕਾਲਾ ਸੰਘਿਆ ਰੋਡ ’ਤੇ ਆਇਆ ਹੋਇਆ ਸੀ। ਉਹ ਆਪਣੇ ਰਿਸ਼ਤੇਦਾਰ ਸੌਰਭ ਨਾਲ ਐਕਟਵਿਾ ’ਤੇ ਕੋਈ ਸਾਮਾਨ ਲੈਣ ਗਿਆ ਸੀ ਕਿ ਉਨ੍ਹਾਂ ਦੀ ਤੇਜ਼ ਰਫ਼ਤਾਰ ਐਕਟਵਿਾ ਇੱਕ ਖੜ੍ਹੀ ਗੱਡੀ ’ਚ ਜਾ ਵੱਜੀ।
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੇ ਡਾਕਘਰ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚਾਂਦੀਵਾਲ (ਧਰਮਕੋਟ) ਗੱਡੀ ਲੈ ਕੇ ਮਲਸੀਆਂ ਵੱਲ ਜਾ ਰਿਹਾ ਸੀ ਕਿ ਡਾਕਘਰ ਨਜ਼ਦੀਕ ਪੁਚੱਕਰ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਇੱਕ ਦੁਕਾਨ ਅੱਗੇ ਖੜ੍ਹੀ ਗੱਡੀ ਨੰਬਰ ਪੀਬੀ 10-ਸੀ ਬੀ 0949 ਵਿੱਚ ਵੱਜੀ। ਮੁਰੰਮਤ ਕਰਵਾ ਰਹੇ ਗੱਡੀ ਦਾ ਡਰਾਈਵਰ ਜਸਪਾਲ ਕੰਨੀਆਂ ਕਲਾਂ ਗੱਡੀ ਵਿੱਚੋਂ ਛਾਲ ਮਾਰਕੇ ਬਚ ਗਿਆ ਜਦਕਿ ਦੂਜਾ ਡਰਾਈਵਰ ਜ਼ਖ਼ਮੀ ਹੋ ਗਿਆ ਜਿਸਨੂੰ ਸਵਿਲ ਹਸਪਤਾਲ ਪਹੁੰਚਾਇਆ ਗਿਆ।