DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਇੱਥੇ ਨਵੇਂ ਬੱਸ ਅੱਡੇ ਵਿੱਚ ਪੁਲੀਸ ਵੱਲੋਂ ਲਾਏ ਨਾਕੇ ਦੌਰਾਨ ਇੱਕ ਅਧਿਕਾਰੀ ਨਾਲ ਬਹਿਸ ਕਰਦਿਆਂ ਧੱਕਾ-ਮੁੱਕੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਧਾਰੀਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਧਾਰੀਵਾਲ ਮੁਖੀ ਸਬ-ਇੰਸਪੈਕਟਰ...

  • fb
  • twitter
  • whatsapp
  • whatsapp
Advertisement

ਇੱਥੇ ਨਵੇਂ ਬੱਸ ਅੱਡੇ ਵਿੱਚ ਪੁਲੀਸ ਵੱਲੋਂ ਲਾਏ ਨਾਕੇ ਦੌਰਾਨ ਇੱਕ ਅਧਿਕਾਰੀ ਨਾਲ ਬਹਿਸ ਕਰਦਿਆਂ ਧੱਕਾ-ਮੁੱਕੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਧਾਰੀਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਧਾਰੀਵਾਲ ਮੁਖੀ ਸਬ-ਇੰਸਪੈਕਟਰ ਦੀਪਿਕਾ ਨੇ ਦੱਸਿਆ ਕਿ ਏ ਐੱਸ ਆਈ ਰਣਜੀਤ ਸਿੰਘ ਅਤੇ ਏ ਐੱਸ ਆਈ ਬਲਬੀਰ ਸਿੰਘ ਸਣੇ ਪੁਲੀਸ ਪਾਰਟੀ ਨੇ ਨਵੇਂ ਬੱਸ ਅੱਡੇ ਵਿੱਚ ਨਾਕਾਬੰਦੀ ਦੌਰਾਨ ਸ਼ੱਕੀ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨਾਂ ਨੇ ਪੁਲੀਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਏ ਐੱਸ ਆਈ ਬਲਬੀਰ ਸਿੰਘ ਨੂੰ ਧੱਕਾ ਮਾਰਿਆ ਅਤੇ ਗਲੇ ਤੋਂ ਫੜ ਕੇ ਧੱਕਾ-ਮੁੱਕੀ ਕੀਤੀ| ਮੁਲਜ਼ਮਾਂ ਦੀ ਪਛਾਣ ਸਲਵੈਸਟਰ ਪੁੱਤਰ ਰਜਿੰਦਰ ਕੁਮਾਰ ਅਤੇ ਅਕਾਸ਼ ਪੁੱਤਰ ਸੁੱਖਾ ਮਸੀਹ ਵਜੋਂ ਹੋਈ ਹੈ|

Advertisement
Advertisement
×