ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਊ ਮਾਸ ਮਾਮਲੇ ‘ਆਪ’ ਆਗੂ ਸਣੇ ਦੋ ਕਾਬੂ

ਜਸਬੀਰ ਸਿੰਘ ਚਾਨਾ ਫਗਵਾੜਾ, 5 ਜੁਲਾਈ ਇੱਥੋਂ ਦੇ ਚਾਚੋਕੀ ਢਾਬੇ ਦੇ ਮਗਰੋਂ ਗਊ ਮਾਸ ਬਰਾਮਦ ਹੋਣ ਦੇ ਮਾਮਲੇ ’ਚ ਪੁਲੀਸ ਵੱਲੋਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਦੋ ਹੋਰਾਂ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ...
Advertisement

ਜਸਬੀਰ ਸਿੰਘ ਚਾਨਾ

ਫਗਵਾੜਾ, 5 ਜੁਲਾਈ

Advertisement

ਇੱਥੋਂ ਦੇ ਚਾਚੋਕੀ ਢਾਬੇ ਦੇ ਮਗਰੋਂ ਗਊ ਮਾਸ ਬਰਾਮਦ ਹੋਣ ਦੇ ਮਾਮਲੇ ’ਚ ਪੁਲੀਸ ਵੱਲੋਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਦੋ ਹੋਰਾਂ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ‘ਆਪ’ ਆਗੂ ਸ਼ਾਮਲ ਹੈ।

ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਮੁਲਜ਼ਮਾਂ ਤੋਂ ਕੀਤੀ ਪੜਤਾਲ ’ਚ ਸਾਹਮਣੇ ਆਇਆ ਕਿ ਇਸ ਮਾਮਲੇ ’ਚ ਵਿਜੈ ਕੁਮਾਰ ਦੀ ਮੁੱਖ ਭੂਮਿਕਾ ਹੈ। ਉਹ ਲੁਧਿਆਣਾ ਤੇ ਹੋਰ ਥਾਵਾਂ ਤੋਂ ਮਰੇ ਪਸ਼ੂ ਲਿਆ ਕੇ ਹੁਸ਼ਿਆਰਪੁਰ ਰੋਡ ਹੱਡਾਰੋੜੀ ’ਤੇ ਇਨ੍ਹਾਂ ਨੂੰ ਸਾਫ਼ ਕਰਵਾ ਕੇ ਚਾਚੋਕੀ ਲੈ ਆਉਂਦਾ ਸੀ ਜਿੱਥੇ ਮਜ਼ਦੂਰ ਇਸ ਨੂੰ ਸਾਫ਼ ਕਰ ਕੇ ਪੈਕ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਮਾਸ ਦਿੱਲੀ ਦੇ ਦਵਿੰਦਰ ਗੁਪਤਾ ਤੇ ਯੂਪੀ ਦੇ ਇੱਕ ਵਿਅਕਤੀ ਨੂੰ ਵੇਚਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਸਾਥੀ ਹੁਸਨ ਲਾਲ ਵਾਸੀ ਚਾਚੋਕੀ ਨੂੰ ਵੀ ਅੱਜ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੈ ਕੁਮਾਰ ਦੀ ਪਤਨੀ ਕੌਂਸਲਰ ਹੈ ਤੇ ਵਿਜੈ ਕੁਮਾਰ ‘ਆਪ’ ਦਾ ਆਗੂ ਹੈ। ਪੁਲੀਸ ਨੇ ਵਿਜੈ ਨੂੰ ਪਠਾਨਕੋਟ ਤੋਂ ਕਾਬੂ ਕੀਤਾ ਹੈ।

ਜ਼ਿਕਰਯੋਗ ਹੈ ਕਿ ਦੋ ਜੁਲਾਈ ਨੂੰ ਚਾਚੋਕੀ ਖੇਤਰ ’ਚ ਢਾਬੇ ਤੋਂ 29 ਕੁਇੰਟਲ 32 ਕਿਲੋ ਗਊ ਮਾਸ ਬਰਾਮਦ ਹੋਇਆ ਸੀ। ਇਸ ਸਬੰਧੀ ਪੁਲੀਸ ਨੇ ਕੌਮੀ ਪ੍ਰਧਾਨ ਗਊ ਰੱਖਿਆ ਦਲ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਇਸ ਸਬੰਧ ’ਚ ਪੁਲੀਸ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੂਜੇ ਪਾਸੇ ਵੈਟਨਰੀ ਵਿਭਾਗ ਦੀਆਂ ਟੀਮਾਂ ਵੱਲੋਂ ਮਾਸ ਦੇ ਨਮੂਨੇ ਲੈਬਾਰਟਰੀ ਭੇਜੇ ਗਏ ਹਨ।

 

ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਐੱਸਐੱਸਪੀ

ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਇਸ ਮਾਮਲੇ ’ਚ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ। ਇਸ ਮਾਮਲੇ ’ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਧੰਦੇ ਨਾਲ ਜੁੜੇ ਸਾਰੇ ਕੁਨੈਕਸ਼ਨਾਂ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ।

Advertisement