DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Wheat ਦੀ ਚੁਕਾਈ ਨਾ ਹੋਣ ਕਾਰਨ ਪ੍ਰੇਸ਼ਾਨੀ

ਮਜ਼ਦੂਰ ਕੲੀ-ਕੲੀ ਦਿਨ ਮੰਡੀ ਵਿੱਚ ਵਿਹਲੇ ਬੈਠਣ ਲੲੀ ਮਜਬੂਰ

  • fb
  • twitter
  • whatsapp
  • whatsapp
featured-img featured-img
ਫਗਵਾੜਾ ਦੀ ਮੰਡੀ ਵਿੱਚ ਪਈਆਂ ਕਣਕ ਦੀਆਂ ਬੋਰੀਆਂ।
Advertisement

ਇੱਥੇ ਅਨਾਜ ਮੰਡੀ ’ਚ ਕਣਕ ਦੀ ਚੁਕਾਈ ਦਾ ਕੰਮ ਬਹੁਤ ਹੀ ਢਿੱਲੀ ਚਾਲ ਨਾਲ ਚੱਲ ਰਿਹਾ ਹੈ ਜਿਸ ਕਾਰਨ ਮੰਡੀਆਂ ’ਚ ਬੋਰੀਆਂ ’ਚ ਵੱਡੇ ਵੱਡੇ ਅੰਬਾਰ ਲੱਗ ਗਏ ਹਨ। ਜਿਲ੍ਹਾ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਸਾਲ ਕਰੀਬ 7 ਲੱਖ ਕੁਇੰਟਲ ਕਣਕ ਦੀ ਆਮਦ ਹੋਈ ਸੀ ਤੇ ਉੱਥੇ ਇਸ ਸਾਲ ਹੁਣ ਤੱਕ ਕੁੱਲ ਸੰਭਾਵਿਤ ਆਮਦ ਦਾ ਲਗਪਗ 85 ਫ਼ੀਸਦੀ ਕਣਕ ਮੰਡੀ ’ਚ ਪਹੁੰਚ ਚੁੱਕੀ ਹੈ, ਪਰ ਚੁਕਾਈ ਸਿਰਫ਼ 20 ਤੋਂ 25 ਫ਼ੀਸਦੀ ਹੀ ਹੋ ਸਕੀ ਹੈ।

ਮੰਡੀ ’ਚ ਜਗ੍ਹਾ ਦੀ ਕਮੀ ਕਾਰਨ ਨਵਾਂ ਮਾਲ ਢੇਰੀ ਕਰਨ ’ਚ ਵੀ ਮੁਸ਼ਕਲਾਂ ਆ ਰਹੀਆਂ ਹਨ। ਮਜ਼ਦੂਰਾਂ ਨੂੰ ਕਈ ਦਿਨ ਕੰਮ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਹਰ ਸਾਲ ਆਉਣ ਵਾਲੀ ਚੁਕਾਈ ਦੀ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਸੀ। ਮਗਰੋਂ ਇਹ ਮਾਮਲਾ ਮੁੱਖ ਮੰਤਰੀ ਪੱਧਰ ਤੱਕ ਵੀ ਪਹੁੰਚਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਢੰਗ ਦਾ ਸੁਧਾਰ ਨਹੀਂ ਹੋਇਆ। ਇਸ ਮੌਕੇ ਆੜ੍ਹਤੀ ਪਰਗਟ ਸਿੰਘ, ਬਿੱਟੂ ਘੁੰਮਣ, ਅਰੁਣ ਕਾਲੂਚਾ, ਪਰਵੇਸ਼ ਗੁਪਤਾ ਹਾਜ਼ਰ ਸਨ।

Advertisement

Advertisement
Advertisement
×