ਸਾਬਕਾ ਵਿਧਾਇਕ ਅਤੇ ਬਸਪਾ ਆਗੂ ਸਹੂੰਗੜਾ ਨੂੰ ਸ਼ਰਧਾਂਜਲੀਆਂ

ਸਾਬਕਾ ਵਿਧਾਇਕ ਅਤੇ ਬਸਪਾ ਆਗੂ ਸਹੂੰਗੜਾ ਨੂੰ ਸ਼ਰਧਾਂਜਲੀਆਂ

ਜੋਗਿੰਦਰ ਕੁੱਲੇਵਾਲ

ਗੜ੍ਹਸ਼ੰਕਰ, 17 ਅਪਰੈਲ

ਇਸ ਹਲਕੇ ਤੋਂ ਦੋ ਵਾਰ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਹੇ ਮਰਹੂਮ ਸ਼ਿੰਗਾਰਾ ਰਾਮ ਸਹੂੰਗੜਾ ਨਮਿਤ ਸ਼ੋਕ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ, ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਸੀਪੀਐੱਮ ਦੇ ਦਰਸ਼ਨ ਸਿੰਘ ਮੱਟੂ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸ਼ਿੰਗਾਰਾ ਰਾਮ ਸਹੂੰਗੜਾ ਨੇ ਹਮੇਸ਼ਾ ਹੱਕ ਅਤੇ ਸੱਚ ’ਤੇ ਪਹਿਰਾ ਦਿੱਤਾ ਤੇ ਉਹ ਦੱਬੇ-ਕੁਚਲੇ ਵਰਗ ਦੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਗੁਰਲਾਲ ਸੈਲਾ ਨੇ ਕਿਹਾ ਕਿ ਸਰਕਾਰ ਦੋ ਵਾਰ ਬਸਪਾ ਦੇ ਵਿਧਾਇਕ ਰਹੇ ਸ੍ਰੀ ਸਹੂੰਗੜਾ ਨੂੰ ਸਮਰਪਿਤ ਗੜ੍ਹਸ਼ੰਕਰ ਵਿੱਚ ਯਾਦਗਾਰ ਬਣਾਏ। ਇਸ ਮੌਕੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਹੂੰਗੜਾ ਦੇ ਪੁੱਤਰ ਕੁੰਵਰ ਜਗਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਪਿਤਾ ਵਾਂਗ ਡਾ. ਭੀਮ ਰਾਓ ਅੰਬੇਡਕਰ ਦਾ ਮਿਸ਼ਨ ਘਰ-ਘਰ ਪਹੁੰਚਾਉਣਗੇ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਵਿਧਾਇਕ ਸੁਖਵਿੰਦਰ ਸਿੰਘ, ਹਰਗੋਪਾਲ ਸਿੰਘ, ਰਾਜਿੰਦਰ ਕੁਮਾਰ ਆਦਮਪੁਰ, ਰਾਜ ਸਿੰਘ ਖੇੜੀ ਤੇ ਹੋਰ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All