Tragic Bike Accident: ਮਣੀ ਮਹੇਸ਼ ਦੀ ਯਾਤਰਾ ’ਤੇ ਗਏ ਦੋ ਨੌਜਵਾਨਾਂ ਦੀ ਮੌਤ
ਪਠਾਨਕੋਟ ਨਾਲ ਲੱਗਦੇ ਪਿੰਡ ਪੰਗੋਲੀ ਦੇ ਦੋ ਨੌਜਵਾਨ, ਜੋ ਮਣੀ ਮਹੇਸ਼ ਦੀ ਯਾਤਰਾ ਤੇ ਜਾ ਰਹੇ ਸਨ, ਦੀ ਭਰਮੌਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋਹਾਂ ਦੀ ਸ਼ਨਾਖਤ ਜੋਤੀ ਪ੍ਰਕਾਸ਼ ਅਤੇ ਅਨਿਲ ਸਿੰਘ ਵੱਜੋਂ ਹੋਈ ਹੈ। ਦੋਨੋਂ ਦੋਸਤ ਸਨ।...
Advertisement
ਪਠਾਨਕੋਟ ਨਾਲ ਲੱਗਦੇ ਪਿੰਡ ਪੰਗੋਲੀ ਦੇ ਦੋ ਨੌਜਵਾਨ, ਜੋ ਮਣੀ ਮਹੇਸ਼ ਦੀ ਯਾਤਰਾ ਤੇ ਜਾ ਰਹੇ ਸਨ, ਦੀ ਭਰਮੌਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋਹਾਂ ਦੀ ਸ਼ਨਾਖਤ ਜੋਤੀ ਪ੍ਰਕਾਸ਼ ਅਤੇ ਅਨਿਲ ਸਿੰਘ ਵੱਜੋਂ ਹੋਈ ਹੈ। ਦੋਨੋਂ ਦੋਸਤ ਸਨ। ਜਾਣਕਾਰੀ ਅਨੁਸਾਰ ਉਹ ਭਰਮੌਰ ਤੋਂ ਦੋ ਕਿਲੋਮੀਟਰ ਹੀ ਅੱਗੇ ਗਏ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ 250 ਫੁੱਟ ਖੱਡ ਵਿੱਚ ਜਾ ਡਿੱਗਾ। ਲਾਸ਼ਾਂ ਪੋਸਟਮਾਰਟਮ ਬਾਅਦ ਅੱਜ ਉਨ੍ਹਾਂ ਦੇ ਪਿੰਡ ਪੁੱਜੀਆਂ, ਜਿੱਥੇ ਨਮ ਅੱਖਾਂ ਨਾਲ ਪਿੰਡ ਵਾਸੀਆਂ, ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਦੋਹਾਂ ਦੇ ਸਸਕਾਰ ਕਰ ਦਿੱਤੇ। ਮ੍ਰਿਤਕ ਅਨਿਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਛੋਟੇ ਬੱਚੇ ਛੱਡ ਗਿਆ ਹੈ।
Advertisement
Advertisement
×

