DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਪਾਰੀਆਂ ਦਾ ਦਾਅਵਾ: ਦੀਵਾਲੀ ਤੋਂ ਪਹਿਲਾਂ ਖੰਡ ਦੀਆਂ ਥੋਕ ਕੀਮਤਾਂ 70 ਰੁਪਏ ਪ੍ਰਤੀ ਕਿਲੋ ਤੱਕ ਪੁੱਜੀਆਂ 

ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੇ ਦਿੱਤਾ ਭਰੋਸਾ; ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਵੇਗੀ ਜਾਂਚ

  • fb
  • twitter
  • whatsapp
  • whatsapp
featured-img featured-img
iStock photo
Advertisement

ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਰੂਪਨਗਰ ਜ਼ਿਲ੍ਹੇ ਦੇ ਮਠਿਆਈ ਵਿਕਰੇਤਾਵਾਂ ਅਤੇ ਕਰਿਆਨੇ ਦੇ ਥੋਕ ਵਪਾਰੀਆਂ ਨੇ ਖੰਡ ਦੀ ਕਥਿਤ ਘਾਟ, ਥੋਕ ਕੀਮਤਾਂ ਵਿੱਚ ਭਾਰੀ ਵਾਧੇ ਅਤੇ ਕਾਲਾਬਾਜ਼ਾਰੀ ਦਾ ਖਦਸ਼ਾ ਪ੍ਰਗਟਾਇਆ ਹੈ। ਵਪਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਦੀਵਾਲੀ ਮੌਕੇ ਮਠਿਆਈਆਂ ਅਤੇ ਹੋਰ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ।

ਵਪਾਰੀਆਂ ਦਾ ਦਾਅਵਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਹੀ ਖੰਡ ਦੀਆਂ ਥੋਕ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਅਤੇ ਖੰਡ 70 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ, ਜਦਕਿ ਪਹਿਲਾਂ ਇਹ 48 ਰੁਪਏ ਦੇ ਸਰਕਾਰੀ ਭਾਅ ਦੇ ਆਸ-ਪਾਸ ਸੀ। ਉਨ੍ਹਾਂ ਦੋਸ਼ ਲਾਇਆ ਕਿ ਖੰਡ ਮਿੱਲਾਂ ਵੱਲੋਂ ਵੱਡੇ ਖਰੀਦਦਾਰਾਂ ਨੂੰ ਸਿੱਧੀ ਸਪਲਾਈ ਰੋਕ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਚੋਲਿਆਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ।

Advertisement

ਨੰਗਲ ਦੇ ਮਸ਼ਹੂਰ ਸ਼ਿਮਲਾ ਸਵੀਟਸ ਦੇ ਮਾਲਕ ਈਸ਼ਵਰ ਚੈਤੰਨਿਆ ਨੇ ਦੱਸਿਆ ਕਿ ਖੰਡ ਦੀ ਥੋਕ ਕੀਮਤ ਇੱਕ ਹਫ਼ਤੇ ਵਿੱਚ 55 ਰੁਪਏ ਤੋਂ ਵੱਧ ਕੇ 70 ਰੁਪਏ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿੱਲਾਂ ਨੂੰ 48 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੀਮਤ 'ਤੇ ਖੰਡ ਨਾ ਵੇਚਣ ਦੀਆਂ ਹਦਾਇਤਾਂ ਹਨ, ਪਰ ਵਿਚੋਲੇ 48 ਤੋਂ 55 ਰੁਪਏ ਪ੍ਰਤੀ ਕਿਲੋ ਦੇ ਬਿੱਲ ਕੱਟ ਰਹੇ ਹਨ ਅਤੇ ਬਾਕੀ ਰਕਮ ਨਕਦ ਲੈ ਕੇ ਅਸਲ ਕੀਮਤ 70 ਰੁਪਏ ਵਸੂਲ ਰਹੇ ਹਨ। ਕਰਿਆਨੇ ਦੇ ਥੋਕ ਵਪਾਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਮਿੱਲਾਂ ਵੱਲੋਂ ਵੱਡੇ ਆਰਡਰ ਨਹੀਂ ਲਏ ਜਾ ਰਹੇ, ਜਿਸ ਨਾਲ ਬਾਜ਼ਾਰ ਵਿੱਚ ਬਣਾਉਟੀ ਘਾਟ ਪੈਦਾ ਕਰਕੇ ਵਪਾਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ।

Advertisement

ਇਸ ਮਾਮਲੇ 'ਤੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਕਿੰਮੀ ਕੌਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ। ਵਿਭਾਗ ਵੱਲੋਂ ਇਹ ਵੀ ਚੈੱਕ ਕੀਤਾ ਜਾਵੇਗਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੋਈ ਵਪਾਰੀ ਜਾਂ ਅਦਾਰਾ ਖੰਡ ਦੀ ਜਮ੍ਹਾਂਖੋਰੀ ਤਾਂ ਨਹੀਂ ਕਰ ਰਿਹਾ।

ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਮਠਿਆਈਆਂ ਬਣਾਉਣ ਲਈ ਖੰਡ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਸਰਕਾਰ ਜ਼ਰੂਰੀ ਵਸਤਾਂ ਐਕਟ ਤਹਿਤ ਜਮ੍ਹਾਂਖੋਰੀ ਅਤੇ ਮੁਨਾਫ਼ਾਖੋਰੀ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਜ਼ਾਰ ਵਿੱਚ ਖੰਡ ਦੀ ਢੁਕਵੀਂ ਸਪਲਾਈ, ਪਾਰਦਰਸ਼ੀ ਬਿਲਿੰਗ ਅਤੇ ਜਾਇਜ਼ ਥੋਕ ਰੇਟਾਂ 'ਤੇ ਸਿੱਧੀ ਪਹੁੰਚ ਯਕੀਨੀ ਬਣਾਈ ਜਾਵੇ।

Advertisement
×