ਟਿੱਪਰਾਂ ਨੇ ਬਲਾਚੌਰ-ਰੋਪੜ ਕੌਮੀ ਮਾਰਗ ਦੀ ਹਾਲਤ ਕੀਤੀ ਖ਼ਸਤਾ

ਟਿੱਪਰਾਂ ਨੇ ਬਲਾਚੌਰ-ਰੋਪੜ ਕੌਮੀ ਮਾਰਗ ਦੀ ਹਾਲਤ ਕੀਤੀ ਖ਼ਸਤਾ

ਟਿੱਪਰਾਂ ਕਾਰਨ ਸੜਕ ਦੀ ਦੁਰਦਸ਼ਾ ਦੀ ਤਸਵੀਰ।

ਗੁਰਦੇਵ ਸਿੰਘ ਗਹੂੰਣ

ਬਲਾਚੌਰ, 29 ਜੂਨ

ਸਤਲੁਜ ਦਰਿਆ ਦੇ ਨਾਲ ਲੱਗਦੀ ਨਵਾਂ ਸ਼ਹਿਰ ਜ਼ਿਲ੍ਹੇ ਦੀ ਰੈਲ ਬਰਾਮਦ ਡੀ-ਸਿਲਟਿੰਗ ਸਾਈਟ ਵਿਖੇ ਪਹਿਲਾਂ ਤੋਂ ਹੀ ਕਰੱਸ਼ਰ ਰੇਤੇ ਦੇ ਲਾਏ ਹੋਏ ਢੇਰਾਂ ਨੂੰ ਚੁੱਕਣ ਦਾ ਕੰਮ ਅੱਜ ਜ਼ੋਰਾਂ ’ਤੇ ਚੱਲਦਾ ਰਿਹਾ। ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਰੈਲ ਮਾਜਰਾ ਦੇ ਐਨ ਲਾਗੇ ਆਸਰੋਂ ਪੁਲੀਸ ਚੌਕੀ ਦੀ ਪੁਲੀਸ ਪੋਸਟ ਦੇ ਨਾਲ ਪੈਂਦੇ ਬਿਸਤ ਦੁਆਬ ਨਹਿਰ ਦੇ ਪੁਲ ਉੱਤੋਂ ਲੰਘਦੇ ਕਰੱਸ਼ਰ ਰੇਤੇ ਦੇ ਭਰੇ ਭਾਰੀ ਟਿੱਪਰਾਂ ਨੇ ਜਿੱਥੇ ਬਲਾਚੌਰ-ਰੋਪੜ ਕੌਮੀ ਮਾਰਗ ਦੀ ਹਾਲਤ ਖਸਤਾ ਕਰ ਰੱਖੀ ਹੈ, ਉੱਥੇ ਨਹਿਰ ਦਾ ਇਹ ਪੁਲ ਵੀ ਹੁਣ ਆਪਣੇ ਆਖਰੀ ਸਾਹਾਂ ’ਤੇ ਹੈ, ਕਿਉਂਕਿ ਪੁਲ ਤੋਂ ਲੰਘਦੇ ਇਨ੍ਹਾਂ ਟਿੱਪਰਾਂ ਨੇ ਪੁਲ ਦੇ ਪਾਰਲੇ ਪਾਸੇ ਦੀ ਦੋਹਾਂ ਪਾਸਿਆਂ ਵਾਲੀ 5-5 ਫੁੱਟ ਦੇ ਲਗਪਗ ਰੇਲਿੰਗ ਤੋੜ ਦਿੱਤੀ ਹੈ ਅਤੇ ਪੁਲ ਦੇ ਲਾਗਿਓਂ ਸੜਕ ਨੂੰ ਵੀ ਖੋਰਾ ਲਗਾ ਦਿੱਤਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਪੁਲ ਟੁੱਟਣ ਦਾ ਭਿਆਨਕ ਹਾਦਸਾ ਵਾਪਰ ਸਕਦਾ ਹੈ। ਬੇਸ਼ੱਕ ਐਸ.ਡੀ.ਓ. ਮਾਈਨਿੰਗ ਨਵਾਂ ਸ਼ਹਿਰ ਗੁਰਜੀਤ ਸਿੰਘ ਅਨੁਸਾਰ ਰੈਲ ਬਰਾਮਦ ਦੀ ਇਸ ਸਾਈਟ ’ਤੇ ਸਾਰਾ ਕੰਮ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਅਤੇ ਸਤਲੁਜ ਦਰਿਆ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਰੇਤਾ ਕੱਢਣਾ ਮੁਸ਼ਕਲ ਹੋ ਰਿਹਾ ਹੈ ਅਤੇ ਇਸ ਸਾਈਟ ’ਤੇ 30 ਜੂਨ ਤੱਕ ਹੀ ਕੰਮ ਚੱਲਣਾ ਹੈ, ਜਿਸ ਕਾਰਨ ਪਹਿਲਾਂ ਸਟਾਕ ਕੀਤਾ ਕਰੱਸ਼ਰ ਰੇਤਾ ਚੁੱਕਣ ਦਾ ਕੰਮ ਅੱਜ ਸਾਰਾ ਦਿਨ ਜ਼ੋਰਾਂ ’ਤੇ ਚੱਲਦਾ ਰਿਹਾ, ਪ੍ਰੰਤੂ ਆਮ ਲੋਕਾਂ ਦਾ ਕਹਿਣਾ ਹੈ ਕਿ ਟਿੱਪਰਾਂ ਵਾਲਿਆਂ ਨੂੰ ਸਵੇਰ ਵੇਲੇ ਇੱਕ ਪਰਚੀ ਦੇ ਦਿੱਤੀ ਜਾਂਦੀ ਹੈ ਅਤੇ ਸ਼ਾਮ ਤੱਕ ਓਹੀ ਪਰਚੀ ਸਬੰਧਤ ਅਧਿਕਾਰੀਆਂ ਨੂੰ ਵਿਖਾ ਦਿੱਤੀ ਜਾਂਦੀ ਹੈ। ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਰੇਟ ਬੇਸ਼ੱਕ ਸਾਢੇ 5 ਰੁਪਏ ਪ੍ਰਤੀ ਫੁੱਟ ਅਤੇ ਜੀ.ਐੱਸ.ਟੀ. ਅਲੱਗ ਹੈ, ਪ੍ਰੰਤੂ ਸਾਢੇੇ 9 ਤੋਂ 10 ਰੁਪਏ ਪ੍ਰਤੀ ਫੁੱਟ ਰੇਟ ਵਸੂਲਿਆ ਜਾ ਰਿਹਾ ਹੈ। ਅੱਜ ਇਸ ਸਾਈਟ ਤੋਂ ਕਰੱਸ਼ਰ ਰੇਤਾ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਸੀ, ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅੱਜ ਇੱਕ ਦਿਨ ਵਿੱਚ ਹੀ ਇੱਥੋਂ ਇੱਕ ਹਜ਼ਾਰ ਦੇ ਲਗਪਗ ਟਿੱਪਰ ਕਰੱਸ਼ਰ ਰੇਤ ਭਰਿਆ ਗਿਆ ਹੋਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹਿਰ

View All