ਹਾਈਵੇਅ ’ਤੇ ਤਿੰਨ ਵਾਹਨਾਂ ਦੀ ਟੱਕਰ
ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਚਹੇੜੂ ਦੇ ਰੇਲਵੇ ਓਵਰਬ੍ਰਿਜ ’ਤੇ ਤਿੰਨ ਵਾਹਨਾਂ ਦੀ ਟੱਕਰ ਹੋਣ ਕਾਰਨ ਕਾਫ਼ੀ ਦੇਰ ਤੱਕ ਟਰੈਫਿਕ ਜਾਮ ਰਿਹਾ। ਹਾਦਸੇ ਦੌਰਾਨ ਤਿੰਨੇ ਵਾਹਨ ਨੁਕਸਾਨੇ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੌਕੇ ’ਤੇ ਪਹੁੰਚੀ ਸੜਕ...
Advertisement
ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਚਹੇੜੂ ਦੇ ਰੇਲਵੇ ਓਵਰਬ੍ਰਿਜ ’ਤੇ ਤਿੰਨ ਵਾਹਨਾਂ ਦੀ ਟੱਕਰ ਹੋਣ ਕਾਰਨ ਕਾਫ਼ੀ ਦੇਰ ਤੱਕ ਟਰੈਫਿਕ ਜਾਮ ਰਿਹਾ। ਹਾਦਸੇ ਦੌਰਾਨ ਤਿੰਨੇ ਵਾਹਨ ਨੁਕਸਾਨੇ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਟਰੈਫ਼ਿਕ ਨੂੰ ਮੁੜ ਚਾਲੂ ਕਰਵਾਇਆ। ਥਾਣੇਦਾਰ ਬਿੰਦਰਪਾਲ ਸਿੰਘ ਨੇ ਦੱਸਿਆ ਕਿ ਜੀ ਟੀ ਰੋਡ ’ਤੇ ਚਹੇੜੂ ਰੇਲਵੇ ਓਵਰਬ੍ਰਿਜ ਨੇੜੇ ਫਗਵਾੜਾ ਵੱਲੋਂ ਆ ਰਹੀ ਵੈਨਿਊ ਗੱਡੀ ਦੇ ਪਿੱਛੇ ਇਨੋਵਾ ਕਾਰ ਚੱਲ ਰਹੀ ਸੀ। ਅਚਾਨਕ ਵੈਨਿਊ ਨੇ ਬਰੇਕ ਲਗਾਈ ਤਾਂ ਪਿੱਛੇ ਆ ਰਹੀ ਇਨੋਵਾ ਨੇ ਵੀ ਬਰੇਕ ਲਗਾ ਦਿੱਤੀ ਪਰ ਇਨੋਵਾ ਦੇ ਪਿੱਛੇ ਚੱਲ ਰਿਹਾ ਟਾਟਾ 407 ਵਾਹਨ ਬੇਕਾਬੂ ਹੋ ਗਿਆ ਅਤੇ ਉਸ ਨੇ ਇਨੋਵਾ ਨੂੰ ਪਿਛੋਂ ਟੱਕਰ ਮਾਰ ਦਿੱਤੀ। ਟੱਕਰ ਦੇ ਝਟਕੇ ਨਾਲ ਤਿੰਨੋਂ ਵਾਹਨ ਆਪਸ ’ਚ ਟਕਰਾ ਗਏ ਤੇ ਨੁਕਸਾਨੇ ਗਏ।
Advertisement
Advertisement
×

