ਕਾਰ ਪਲਟਣ ਕਾਰਨ ਤਿੰਨ ਗੰਭੀਰ ਜ਼ਖ਼ਮੀ
ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ’ਤੇ ਅੱਡਾ ਥੋਥੀਆਂ ਨੇੜੇ ਅੱਜ ਸਵੇਰੇ ਸਵਿੱਫਟ ਕਾਰ ਪਲਟਣ ਕਾਰਨ ਕਾਰ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 9 ਵਜੇ ਸਵਿੱਫ਼ਟ ਕਾਰ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਸੀ। ਜਦੋਂ ਉਹ...
Advertisement
ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ’ਤੇ ਅੱਡਾ ਥੋਥੀਆਂ ਨੇੜੇ ਅੱਜ ਸਵੇਰੇ ਸਵਿੱਫਟ ਕਾਰ ਪਲਟਣ ਕਾਰਨ ਕਾਰ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 9 ਵਜੇ ਸਵਿੱਫ਼ਟ ਕਾਰ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਸੀ। ਜਦੋਂ ਉਹ ਅੱਡਾ ਥੋਥੀਆਂ ਸਾਹਮਣੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਨੇ ਅਚਾਨਕ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਸਰੇ ਪਾਸੇ ਚਲੀ ਗਈ। ਇਸ ਕਾਰਨ ਕਾਰ ਸਵਾਰ ਕਾਰ ਚਾਲਕ ਸਮੇਤ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਲੜਕੀ ਵੀ ਸੀ। ਇਨ੍ਹਾਂ ਨੂੰ ਪੀ ਸੀ ਆਰ ਕਰਮਚਾਰੀਆਂ ਅਤੇ ਲੰਗਰ ਵਿਚ ਸੇਵਾ ਕਰ ਰਹੇ ਸੇਵਾਦਾਰਾ ਵੱਲੋਂ ਐਂਬੂਲੈਂਸ ਵਿੱਚ ਪਾ ਕੇ ਅੰਮ੍ਰਿਤਸਰ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ। ਕਾਰ ਪਲਟ ਵਾਰ ਖਾਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।
Advertisement
Advertisement
×

