ਸੜਕ ਹਾਦਸਿਆਂ ਵਿੱਚ ਤਿੰਨ ਹਲਾਕ

ਜੀਟੀ ਰੋਡ ਉੱਤੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਟਰਾਲੇ ਦੀ ਲਪੇਟ ਵਿੱਚ ਆਏ; ਟਰਾਲਾ ਚਾਲਕ ਫ਼ਰਾਰ

ਸੜਕ ਹਾਦਸਿਆਂ ਵਿੱਚ ਤਿੰਨ ਹਲਾਕ

ਤਰਨ ਤਾਰਨ ਦੀ ਅੰਮ੍ਰਿਤਸਰ ਰੋਡ ’ਤੇ ਟੇਢੇ ਕੀਤੇ ਸੀਵਰੇਜ ਮੈਨਹੋਲਾਂ ਦੇ ਢੱਕਣ |

ਪੱਤਰ ਪ੍ਰੇਰਕ

ਫਗਵਾੜਾ, 27 ਅਕਤੂਬਰ

ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ ’ਤੇ ਰੁਆਇੰਲ ਕਿੰਗ ਪੈਲੇਸ ਸਾਹਮਣੇ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ’ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੁੰਦਰ ਸਿੰਘ (23) ਪੁੱਤਰ ਰਾਜਿੰਦਰ ਸਿੰਘ ਵਾਸੀ ਲੁਧਿਆਣਾ ਤੇ ਰਵੀ ਗੁਪਤਾ (22) ਪੁੱਤਰ ਕੈਲਾਸ਼ ਗੁਪਤਾ ਵਾਸੀ ਨਿਊ ਵਿਜੈ ਨਗਰ ਜਲੰਧਰ ਵਜੋਂ ਹੋਈ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਐੱਸ.ਐੱਚ.ਓ ਗਗਨਦੀਪ ਸਿੰਘ ਤੇ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਲੁਧਿਆਣਾ ਹੋਟਲ ’ਚ ਵੇਟਰਾ ਦਾ ਕੰਮ ਕਰਦੇ ਹਨ ਤੇ ਜਲੰਧਰ ਆਪਣੇ ਦੋਸਤ ਨੂੰ ਮਿਲ ਕੇ ਵਾਪਸ ਲੁਧਿਆਣਾ ਜਾ ਰਹੇ ਸਨ। ਜਦੋਂ ਇਹ ਇਥੇ ਪੁੱਜੇ ਤਾਂ ਪਿਛੋਂ ਆ ਰਹੇ ਟਰਾਲੇ ਨੇ ਇਨ੍ਹਾਂ ਨੂੰ ਫ਼ੇਟ ਮਾਰੀ ਜਿਸ ਕਾਰਨ ਇਹ ਸੜਕ ’ਤੇ ਡਿੱਗ ਪਏ। ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਨੌਜਵਾਨਾਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲੀਸ ਨੇ ਟਰਾਲਾ ਕਬਜ਼ੇ ’ਚ ਲੈ ਲਿਆ ਹੈ ਤੇ ਧਾਰਾ 304-ਏ, 427 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਇਹ ਹਾਦਸਾ ੲੇਨਾ ਭਿਆਨਕ ਸੀ ਕਿ ਨੌਜਵਾਨਾਂ ਦੇ ਸਰੀਰ ਵਾਹਨ ਨੇ ੁੂਰੀ ਤਰ੍ਹਾਂ ਫੇਹ ਦਿੱਤੇ ਅਤੇ ਦੋਵਾਂ ਦੀ ਥਾਏਂ ਮੌਤ ਹੋ ਗਈ।

ਮੈਨ ਹੋਲਾਂ ਦੇ ਟੇਢੇ ਢੱਕਣਾਂ ਕਾਰਨ ਦਿਨ ਭਰ ਵਾਪਰੇ ਹਾਦਸੇ

ਤਰਨ ਤਾਰਨ(ਗੁਰਬਖਸ਼ਪੁਰੀ): ਸਥਾਨਕ ਪ੍ਰਸ਼ਾਸ਼ਨ ਵਲੋਂ ਇਥੋਂ ਦੀ ਅੰਮ੍ਰਿਤਸਰ ਸੜਕ ’ਤੇ ਸੀਵਰੇਜ ਦੇ 20 ਤੋਂ ਵੀ ਜਿਆਦਾ ਟੇਢੇ ਕੀਤੇ ਢੱਕਣ ਅੱਜ ਦਿਨ ਭਰ ਅਨੇਕਾਂ ਹਾਦਸਿਆਂ ਦਾ ਕਾਰਨ ਬਣਦੇ ਰਹੇ ਪਰ ਇਹ ਸਭ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਚੇਤ ਨਾ ਕਰ ਸਕਿਆ|ਅਣਗਹਿਲੀਆਂ ਦੇ ਸਾਰੇ ਹੱਦਾਂ ਬੰਨੇ ਉਲੰਘਦਿਆਂ ਲੋਕਾਂ ਨੂੰ ਭਿਆਨਕ ਹਾਦਸਿਆਂ ਦੇ ਸ਼ਿਕਾਰ ਬਣਨ ਲਈ ਇਹ ਢੱਕਣ ਠੀਕ ਕੀਤੇ ਬਿਨਾਂ ਹੀ ਅਧਿਕਾਰੀ ਸ਼ਾਮ ਵੇਲੇ ਘਰਾਂ ਨੂੰ ਜਾ ਰਵਾਨਾ ਹੋਏ| ਇਥੋਂ ਦੀ ਮਹਿੰਦਰਾ ਐਵੀਨਿਊ ਦੀ ਗਲੀ ਨੰਬਰ ਇਕ ਦੇ ਸਾਹਮਣੇ ਚਾਟ ਦੀ ਰੇਹੜੀ ਲਗਾਉਣ ਵਾਲੇ ਸੰਨੀ ਨੇ ਦੱਸਿਆ ਕਿ ਇਸ ਗਲੀ ਦੇ ਵਾਸੀ ਹੈਪੀ ਦੀ ਕਾਰ ਸਵੇਰ ਵੇਲੇ ਹੀ ਇਕ ਟੇਢੇ ਢੱਕਣ ਨੂੰ ਜਾ ਵੱਜੀ ਅਤੇ ਉਸਨੂੰ ਥੋੜੀਆਂ ਸੱਟਾਂ ਜ਼ਰੂਰ ਲੱਗੀਆਂ| ਇਸ ਹੀ ਇਸ ਹੀ ਗਲੀ ਦੇ ਮਾਸਟਰ ਕੇਵਲ ਸਿੰਘ ਅਤੇ ਉਸ ਦੀ ਪਤਨੀ ਵੀ ਇੱਕ ਟੇਢੇ ਢੱਕਣ ਨਾਲ ਜਾ ਵੱਜੇ ਅਤੇ ਉਹ ਵਾਲ ਵਾਲ ਬਚ ਗਏ| ਥਾਂ ਥਾਂ ਤੋਂ ਲੋਕਾਂ ਨੇ ਦੱਸਿਆ ਕਿ ਅੱਜ ਸਾਰਾ ਦਿਨ ਇਨ੍ਹਾਂ ਢੱਕਣਾਂ ਨਾਲ ਅਨੇਕਾਂ ਵਿਅਕਤੀ ਜ਼ਖ਼ਮੀ ਹੋਏ ਅਤੇ ਰਾਤ ਵੇਲੇ ਵੀ ਲੋਕਾਂ ਦੇ ਇਨ੍ਹਾਂ ਢੱਕਣਾਂ ਨਾਲ ਖਹਿ ਕੇ ਸੱਟਾਂ ਲਗਾਉਣ ਦਾ ਸਿਲਸਿਲਾ ਜਾਰੀ ਸੀ| ਰਜਨੀਸ਼ ਅਰੋੜਾ ਐੱਸਡੀਐੱਮ ਜਿਹੜੇ ਨਗਰ ਕੌਂਸਲ ਦੇ ਪ੍ਰਬੰਧਕ ਵੀ ਹਨ, ਵਲੋਂ ਇਨ੍ਹ੍ਵਾਂ ਖਤਰਨਾਕ ਢੱਕਣਾਂ ਕਰਕੇ ਲੋਕਾਂ ਦੀ ਜਾਨ-ਮਾਲ ਰਾਖੀ ਕਰਨ ਲਈ ਪੈਦਾ ਹੋਏ ਖਤਰੇ ਸਬੰਧੀ ਕੋਈ ਢੱਕਣਾਂ ਨੂੰ ਠੀਕ ਨਾ ਕੀਤੇ ਜਾਣ ਸਬੰਧੀ ਕੋਈ ਜਵਾਬ ਦੇਣਾ ਉੱਚਿਤ ਨਹੀਂ ਸਮਝਿਆ|

ਅਧਿਆਪਕ ਦੀ ਸੜਕ ਹਾਦਸੇ ਵਿੱਚ ਗਈ ਜਾਨ

ਤਰਨ ਤਾਰਨ(ਪੱਤਰ ਪ੍ਰੇਰਕ): ਉਰਦੂ ਸਾਹਿਤ ਨੂੰ ਪੰਜਾਬੀ ਵਿੱਚ ਉਲੱਥਾ ਕਰਨ ਦੇ ਮਾਹਿਰ ਅਤੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਅਧਿਆਪਕਰਾਜਵਿੰਦਰ ਸਿੰਘ (37) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ| ਰਾਜਵਿੰਦਰ ਸਿੰਘ ਕਿੱਤੇ ਵਲੋਂ ਅਧਿਆਪਕ ਸੀ ਤੇ ਉਹ ਸਰਕਾਰੀ ਐਲੀਮੈਂਟਰੀ ਸਕੂਲ ਜਾਮਾਰਾਏ ਵਿੱਚ ਸੈਂਟਰ ਹੈੱਡ ਟੀਚਰ ਨਿਯੁਕਤ ਸੀ| ਰਾਜਵਿੰਦਰ ਸਿੰਘ 25 ਅਕਤੂਬਰ ਨੂੰ ਆਪਣੇ ਪਿੰਡ ਭੱਠਲ ਭਾਈਕੇ ਤੋਂ ਨੇੜਲੇ ਕਸਬਾ ਨੌਸ਼ਿਹਰਾ ਪੰਨੂੰਆਂ ਤੋਂ ਦਵਾਈ ਲੈਣ ਲਈ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਕਿ ਉਸਨੂੰ ਕੌਮੀ ਸ਼ਾਹ ਮਾਰਗ ਤੇ ਨੌਸ਼ਹਿਰਾ ਪੰਨੂੰਆਂ ਦੇ ਟੀ ਪੁਆਇੰਟ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਫੇਟ ਮਾਰ ਗਿਆ| ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਬਿਨਾਂ ਦੇਰੀ ਦੇ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਹ ਬੀਤੇ ਕਲ (26 ਅਕਤੂਬਰ) ਨੂੰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ| ਸਰਹਾਲੀ ਪੁਲੀਸ ਨੇ ਹਾਦਸੇ ਦੇ ਕਸੂਰਵਾਰ ਟਰੱਕ ਚਾਲਕ ਖਿਲਾਫ਼ ਧਾਰਾ 304-ਏ, 279, 427, 338 ਫੌਜਦਾਰੀ ਤਹਿਤ ਇਕ ਕੇਸ ਦਰਜ ਕੀਤਾ ਹੈ| ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਜਵਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭੱਠਲ ਭਾਈ ਕੇ ਵਿੱਚ ਸਸਕਾਰ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਸ਼ਹਿਰ

View All