ਹਾਦਸੇ ਵਿੱਚ ਤਿੰਨ ਜ਼ਖ਼ਮੀ
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਸੁੱਧਾਮਾਜਰਾ ਨੇੜੇ ਸਕੂਟਰ ਅਤੇ ਕਾਰ ਦੀ ਟੱਕਰ ਵਿੱਚ ਸਕੂਟਰ ’ਤੇ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਐੱਸ ਐੱਸ ਐੱਫ ਟੀਮ ਦੇ ਇੰਚਾਰਜ ਏ ਐੱਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਥਾਣਾ ਕਾਠਗੜ੍ਹ ਤੋਂ...
Advertisement
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਸੁੱਧਾਮਾਜਰਾ ਨੇੜੇ ਸਕੂਟਰ ਅਤੇ ਕਾਰ ਦੀ ਟੱਕਰ ਵਿੱਚ ਸਕੂਟਰ ’ਤੇ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਐੱਸ ਐੱਸ ਐੱਫ ਟੀਮ ਦੇ ਇੰਚਾਰਜ ਏ ਐੱਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਥਾਣਾ ਕਾਠਗੜ੍ਹ ਤੋਂ ਮਿਲੀ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਵਿਨੋਦ ਕੁਮਾਰ ਛਾਬੜਾ ਪੁੱਤਰ ਸੋਮ ਨਾਥ ਛਾਬੜਾ ਵਾਰਡ ਨੰਬਰ 8 ਵਾਸੀ ਬਲਾਚੌਰ ਆਪਣੇ ਬੱਚੇ ਅਤੇ ਪਤਨੀ ਨਾਲ ਰੂਪਨਗਰ ਤੋਂ ਦਵਾਈ ਲੈ ਕੇ ਸਕੂਟਰ ’ਤੇ ਵਾਪਸ ਬਲਾਚੌਰ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਸੁੱਧਾਮਾਜਰਾ ਕੋਲ ਪਹੁੰਚੇ ਤਾਂ ਰੂਪਨਗਰ ਵੱਲੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਬਲਾਚੌਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ। ਐੱਸ ਐੱਸ ਐੱਫ ਟੀਮ ਅਨੁਸਾਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
Advertisement
Advertisement
