ਨਸ਼ੀਲੇ ਪਦਾਰਥ ਤੇ ਅਸਲੇ ਸਣੇ ਤਿੰਨ ਕਾਬੂ
ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਸਦਰ ਪੁਲੀਸ ਨੇ ਬਿਲਾਸਪੁਰ ਚੋਅ ਦੇ ਨਜ਼ਦੀਕ ਤੋਂ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 49.31 ਗ੍ਰਾਮ...
Advertisement
ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਸਦਰ ਪੁਲੀਸ ਨੇ ਬਿਲਾਸਪੁਰ ਚੋਅ ਦੇ ਨਜ਼ਦੀਕ ਤੋਂ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 49.31 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਵਰੁਣਪ੍ਰੀਤ ਵਾਸੀ ਸ਼ਿਵਾਲਿਕ ਐਵਨਿਊ ਅਸਲਾਮਾਬਾਦ ਵਜੋਂ ਹੋਈ। ਇਸੇ ਦੌਰਾਨ ਸਿਟੀ ਪੁਲੀਸ ਨੇ ਧੋਬੀਘਾਟ ਦੇ ਨੇੜੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਨੂੰ ਰੋਕ ਕੇ ਉਸ ’ਤੇ ਸਵਾਰ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਇਕ ਕੋਲੋਂ ਇਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਗੜ੍ਹਸ਼ੰਕਰ ਅਤੇ ਅਕਾਸ਼ ਦੇਵ ਵਾਸੀ ਸਿੰਘਾ ਜ਼ਿਲ੍ਹਾ ਊਨਾ ਵਜੋਂ ਹੋਈ ਹੈ।
Advertisement
Advertisement
Advertisement
×

