DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ਵਿੱਚ ਦਿਨ ਦਿਹਾੜੇ ਚੋਰੀ

ਪਿੰਡ ਮਲਸੀਆਂ ਵਿਚ ਦਿਨ ਦਿਹਾੜੇ ਘਰ ਵਿੱਚ ਚੋਰੀ ਹੋ ਗਈ। ਪੀੜਤ ਬਜ਼ੁਰਗ ਸੰਤੋਖ ਸਿੰਘ ਵਾਸੀ ਹਵੇਲੀ ਪੱਤੀ ਮਲਸੀਆਂ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਅਫਸੋਸ਼ ਕਰਨ ਗਏ ਸਨ। ਜਦੋਂ ਉਹ ਸ਼ਾਮੀਂ ਘਰ ਆਏ ਤਾਂ ਦੇਖਿਆ ਕਿ ਤਾਲੇ ਟੁੱਟੇ ਹੋਏ...

  • fb
  • twitter
  • whatsapp
  • whatsapp
Advertisement

ਪਿੰਡ ਮਲਸੀਆਂ ਵਿਚ ਦਿਨ ਦਿਹਾੜੇ ਘਰ ਵਿੱਚ ਚੋਰੀ ਹੋ ਗਈ। ਪੀੜਤ ਬਜ਼ੁਰਗ ਸੰਤੋਖ ਸਿੰਘ ਵਾਸੀ ਹਵੇਲੀ ਪੱਤੀ ਮਲਸੀਆਂ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਅਫਸੋਸ਼ ਕਰਨ ਗਏ ਸਨ। ਜਦੋਂ ਉਹ ਸ਼ਾਮੀਂ ਘਰ ਆਏ ਤਾਂ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਦੋਂ ਘਰ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਘਰ ਵਿਚੋਂ 50 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ ਫੋਨ, ਵਾਈ-ਫਾਈ ਦਾ ਮੌਡਮ, ਪਖਾਨਿਆਂ ਦੀਆਂ ਮਹਿੰਗੀਆਂ ਟੂਟੀਆਂ ਗਾਇਬ ਸਨ। ਉਨ੍ਹਾਂ ਕਿਹਾ ਕਿ ਘਰ ਵਿਚ ਹੋਈ ਚੋਰੀ ਨਾਲ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਚੌਕੀ ਮਲਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Advertisement
Advertisement
×