ਪੱਤਰ ਪ੍ਰੇਰਕ
ਫਗਵਾੜਾ, 28 ਅਗਸਤ
ਬੀਤੀ ਰਾਤ ਇਥੋਂ ਦੇ ਮੁਹੱਲਾ ਸੁਭਾਸ਼ ਨਗਰ ਵਿਖੇ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਜਖਮੀ ਨੌਜਵਾਨ ਦੀ ਪਛਾਣ ਸਾਹਿਲ ਬੱਗਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਗਲੀ ਨੰਬਰ 6 ਮੁਹੱਲਾ ਸੁਭਾਸ਼ ਨਗਰ ਵਜੋਂ ਹੋਈ ਹੈ। ਹਸਪਤਾਲ ’ਚ ਜ਼ੇਰੇ ਇਲਾਜ ਸਾਹਿਲ ਨੇ ਦੱਸਿਆ ਕਿ ਉਹ ਰਾਤ ਜਲੰਧਰ ਤੋਂ ਵਾਪਸ ਆਇਆ ਤੇ ਆਪਣੇ ਮੁਹੱਲੇ ’ਚ ਕਾਰ ਅੰਦਰ ਕਰ ਰਿਹਾ ਸੀ ਤਾਂ ਅਚਾਨਕ ਦੇਖਿਆ ਕਿ ਕਿਸੇ ਦੀ ਲੜਾਈ ਹੋ ਰਹੀ ਸੀ ਤੇ ਉਸ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤਾਂ ਕੁਝ ਨੌਜਵਾਨਾਂ ਵਲੋਂ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਸ ਦੀ ਇਕ ਲੱਤ ਵੀ ਟੁੱਟ ਗਈ। ਜ਼ਖਮੀ ਨੌਜਵਾਨ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਸ ਨੂੰ ਇੰਨਸਾਫ਼ ਦੁਆਇਆ ਜਾਵੇ।