ਨਸ਼ੇ ਦੀ ਹਾਲਤ ’ਚ ਨੌਜਵਾਨ ਵੱਲੋਂ ਮਹਿਲਾ ਏਸੀਪੀ ਨਾਲ ਬਦਸਲੂਕੀ : The Tribune India

ਨਸ਼ੇ ਦੀ ਹਾਲਤ ’ਚ ਨੌਜਵਾਨ ਵੱਲੋਂ ਮਹਿਲਾ ਏਸੀਪੀ ਨਾਲ ਬਦਸਲੂਕੀ

ਨਸ਼ੇ ਦੀ ਹਾਲਤ ’ਚ ਨੌਜਵਾਨ ਵੱਲੋਂ ਮਹਿਲਾ ਏਸੀਪੀ ਨਾਲ ਬਦਸਲੂਕੀ

ਪੁਲੀਸ ਨਾਲ ਬਹਿਸਦਾ ਹੋਇਆ ਨੌਜਵਾਨ। -ਫੋਟੋ: ਪੰਜਾਬੀ ਟ੍ਰਿਬਿਊਨ

ਪੱਤਰ ਪ੍ਰੇਰਕ

ਆਦਮਪੁਰ ਦੋਆਬਾ (ਜਲੰਧਰ), 6 ਅਕਤੂਬਰ

ਬੀਤੀ ਦੇਰ ਇਕ ਮਹਿੰਗੀ ਗੱਡੀ ’ਚ ਆਏ ਨੌਜਾਵਨ ਨੇ ਪੀਪੀਆਰ ਮਾਲ ’ਚ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਨੌਜਵਾਨ ਨੇ ਏ.ਸੀ.ਪੀ. ਮਾਡਲ ਟਾਊਨ ਖੁਸ਼ਬੀਰ ਕੌਰ ਚਾਹਲ ਨਾਲ ਬਦਸਲੂਕੀ ਕੀਤੀ ਤੇ ਮਾਲ ’ਚ ਖੜ੍ਹੀਆਂ 4-5 ਗੱਡੀਆਂ ਨੂੰ ਟੱਕਰ ਮਾਰ ਕੇ ਉਨ੍ਹਾਂ ਦਾ ਨੁਕਸਾਨ ਕਰ ਦਿੱਤਾ। ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਇਸ ਹੁੱਲੜਬਾਜ਼ ਨੇ ਨਾਕੇ ’ਤੇ ਖੜ੍ਹੇ ਮੁਲਾਜ਼ਮ ’ਤੇ ਗੱਡੀ ਚੜ੍ਹਾ ਦਿੱਤੀ। ਹੁੱਲੜਬਾਜ਼ੀ ਤੇ ਮਹਿਲਾ ਅਧਿਕਾਰੀ ਨਾਲ ਹੋਈ ਬਦਸਲੂਕੀ ਦਾ ਪਤਾ ਲੱਗਦੇ ਹੀ ਡੀ.ਸੀ.ਪੀ ਲਾਅ ਐਂਡ ਆਰਡਰ ਡਾ. ਅੰਕੁਰ ਗੁਪਤਾ ਤੇ ਏ.ਡੀ.ਸੀ.ਪੀ. (ਸਿਟੀ-2) ਅਦਿੱਤਿਆ (ਆਈ.ਪੀ.ਐੱਸ.) ਖੁਦ ਮਾਮਲੇ ਦੀ ਜਾਂਚ ਕਰਨ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਨੂੰ ਪਤਾ ਲੱਗਾ ਕਿ ਨੌਜਵਾਨ ਦਾ ਨਾਂ ਅਖਿਲ ਸ਼ਰਮਾ ਪੁੱਤਰ ਆਦਰਸ਼ ਸ਼ਰਮਾ ਵਾਸੀ 206 ਗੁਰੂ ਗੋਬਿੰਦ ਸਿੰਘ ਐਵੇਨਿਊ ਦਾ ਰਹਿਣ ਵਾਲਾ ਹੈ। ਏ.ਡੀ.ਸੀ.ਪੀ. ਅਦਿੱਤਿਆ ਨੇ ਪਹਿਲਾਂ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨਾਲ ਵੀ ਖਹਿਬੜ ਪਿਆ। ਏ.ਡੀ.ਸੀ.ਪੀ ਅਦਿੱਤਿਆ ਅਧਿਕਾਰੀਆਂ ਕੋਲੋਂ ਮਾਮਲੇ ਦੀ ਜਾਣਕਾਰੀ ਲੈ ਰਹੇ ਸੀ ਤਾਂ ਨੌਜਵਾਨ ਨੇ ਉਨ੍ਹਾਂ ਨੂੰ ਵਰਦੀ ਤੋਂ ਫੜ ਕੇ ਆਪਣੇ ਵੱਲ ਖਿੱਚਿਆ, ਜਿਸ ਮਗੋਂ ਉਥੇ ਖੜ੍ਹੇ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕੀਤਾ ਤੇ ਥਾਣੇ ਲੈ ਗਏ। ਆਈ.ਪੀ.ਐੱਸ. ਅਦਿੱਤਿਆ ਨੇ ਦੱਸਿਆ ਕਿ ਅਖਿਲ ਸ਼ਰਮਾ ਦੀ ਸਿਵਲ ਹਸਪਤਾਲ ’ਚੋਂ ਡਾਕਟਰੀ ਜਾਂਚ ਕਰਵਾਈ ਗਈ ਤੇ ਉਸ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਕਦੇ ਆਪ ਨੂੰ ਆਈਪੀਐੱਸ ਅਧਿਕਾਰੀ ਦਾ ਰਿਸ਼ਤੇਦਾਰ ਦੱਸ ਰਿਹਾ ਸੀ ਤੇ ਕਦੇ ਭਾਜਪਾ ਦੇ ਆਗੂ ਦਾ ਕਰੀਬੀ ਦੋਸਤ ਦੱਸ ਰਿਹਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All