ਲੜਕੀਆਂ ਦੇ ਸਕੂਲ ’ਚ ਦਾਖ਼ਲ ਹੋ ਕੇ ਨੌਜਵਾਨ ਨੇ ਖਾਧੀ ਜ਼ਹਿਰ

ਲੜਕੀਆਂ ਦੇ ਸਕੂਲ ’ਚ ਦਾਖ਼ਲ ਹੋ ਕੇ ਨੌਜਵਾਨ ਨੇ ਖਾਧੀ ਜ਼ਹਿਰ

ਪੱਤਰ ਪ੍ਰੇਰਕ

ਫਗਵਾੜਾ, 20 ਮਈ

ਇੱਥੋਂ ਦੇ ਗਊਸ਼ਾਲਾ ਰੋਡ ’ਤੇ ਸਥਿਤ ਲੜਕੀਆਂ ਦੇ ਇੱਕ ਨਿੱਜੀ ਸਕੂਲ ’ਚ ਦੁਪਹਿਰੇ ਇੱਕ ਨੌਜਵਾਨ ਨੇ ਸਕੂਲ ਦੇ ਵਿਹੜੇ ’ਚ ਦਾਖ਼ਲ ਹੋ ਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਿਸ ਕਾਰਨ ਉਹ ਤੁਰੰਤ ਫ਼ਰਸ਼ ’ਤੇ ਡਿੱਗ ਪਿਆ। ਸਕੂਲ ਦੇ ਮੁਲਾਜ਼ਮ ਨੇ ਤੁਰੰਤ ਉਸ ਦੇ ਮੂੰਹ ’ਚੋਂ ਗੋਲੀ ਕੱਢੀ ਤੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁਲੀਸ ਨੇ ਪੁੱਜ ਕੇ ਉਸ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ।

ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸਕੂਲ ’ਚ ਪੇਪਰ ਸੀ। ਦੁਪਹਿਰ ਦਾ ਪੇਪਰ 2 ਵਜੇ ਸ਼ੁਰੂ ਹੋਣਾ ਸੀ ਤੇ 1.40 ’ਤੇ ਇਹ ਨੌਜਵਾਨ ਸਕੂਲ ਦੇ ਵਿਹੜੇ ’ਚ ਪੁੱਜਿਆ ਤਾਂ ਉੱਥੇ ਇਸ ਨੇ ਗੋਲੀ ਮੂੰਹ ’ਚ ਪਾ ਕੇ ਜਦੋਂ ਪਾਣੀ ਪੀਣ ਲੱਗਿਆ ਤਾਂ ਨਾਲ ਹੀ ਡਿੱਗ ਪਿਆ ਜਿਸ ਨੂੰ ਸਕੂਲ ਦੇ ਕੁਝ ਪ੍ਰਬੰਧਕਾਂ ਨੂੰ ਦੇਖ ਲਿਆ ਅਤੇ ਉਨ੍ਹਾਂ ਤੁਰੰਤ ਇਸ ਦੇ ਮੂੰਹ ’ਚੋਂ ਗੋਲੀ ਕੱਢੀ ਤੇ ਪੁਲੀਸ ਬੁਲਾਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਰਾਜੇਸ਼ ਚੰਦਰ ਨੇ ਦੱਸਿਆ ਕਿ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਭੇਜ ਦਿੱਤਾ ਹੈ। ਐੱਸ.ਐੱਚ.ਓ (ਸਿਟੀ) ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲੀਸ ਪਾਰਟੀ ਜਲੰਧਰ ਵਿੱਚ ਉਸਦੇ ਬਿਆਨ ਲੈਣ ਲਈ ਭੇਜੇ ਗਏ ਹਨ ਜਿਸ ਤੋਂ ਬਾਅਦ ਹੀ ਕੋਈ ਗੱਲ ਸਾਹਮਣੇ ਆਵੇਗੀ। 

ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਦੀਨੇਵਾਲ ਵਿੱਚ ਪ੍ਰੇਮੀ ਜੋੜੇ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ। ਦੋਵੇਂ ਜਣੇ ਅਲੱਗ-ਅਲੱਗ ਵਿਆਹੇ ਹੋਏ ਸਨ। ਇਨ੍ਹਾਂ ਦੇ ਕਾਫੀ ਸਮੇਂ ਤੋਂ ਕਥਿਤ ਪ੍ਰੇਮ ਸਬੰਧ ਸਨ। ਪ੍ਰੇਮ ਸਬੰਧ ਪ੍ਰਵਾਨ ਨਾ ਚੜ੍ਹਦਿਆਂ ਦੇਖ ਦੋਵਾਂ ਨੇ ਆਤਮ ਹੱਤਿਆ ਕਰ ਲਈ। ਇਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਚੌਕੀ ਕੰਗ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪ੍ਰੇਮੀ ਜੋੜੇ ਦੀ ਆਤਮ ਹੱਤਿਆ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦੇਓ ਅਤੇ ਪਰਮਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਮਹਿਲ ਸਿੰਘ ਵਾਲਾ ਵਜੋਂ ਹੋਈ ਹੈ।

ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ 

ਤਰਨ ਤਾਰਨ (ਪੱਤਰ ਪ੍ਰੇਰਕ): ਹਰੀਕੇ-ਪੱਟੀ ਸੜਕ ’ਤੇ ਵੀਰਵਾਰ ਨੂੰ ਹੋਏ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ| ਮ੍ਰਿਤਕ ਦੀ ਸ਼ਨਾਖਤ ਅਮਰਜੀਤ ਸਿੰਘ (18) ਵਾਸੀ ਆਸਲ ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਜ਼ਖ਼ਮੀਆਂ ਵਿੱਚ ਮਹਿਕਪ੍ਰੀਤ ਸਿੰਘ ਵਾਸੀ ਕਿਰਤੋਵਾਲ ਕਲਾਂ ਅਤੇ ਰਾਜਪਾਲ ਸਿੰਘ ਵਾਸੀ ਤੁੰਗ ਦਾ ਨਾਮ ਸ਼ਾਮਲ ਹੈ| ਇਹ ਤਿੰਨੇ ਜਣੇ ਕਿਰਤੋਵਾਲ ਕਲਾਂ ਤੋਂ ਤੁੰਗ ਪਿੰਡ ਜਾ ਰਹੇ ਸਨ| ਜ਼ਖ਼ਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ| ਇਸ ਸਬੰਧੀ ਹਰੀਕੇ ਪੁਲੀਸ ਨੇ ਕਾਰ ਦੇ ਡਰਾਈਵਰ ਸ਼ੁਭਮ ਅਰੋੜਾ ਵਾਸੀ ਪੱਟੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All