DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਾ ’ਚ ਪਿਛਲੀ ਵਾਰ ਖ਼ਾਲੀ ਰਹੀ ਸੀ ਪ੍ਰਧਾਨ ਦੀ ਕੁਰਸੀ

ਪਿਛਲੀ ਵਾਰ ਨਗਰ ਕੌਂਸਲ ਬੰਗਾ ਦੀਆਂ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਪੰਜ ਸਾਲ ਪ੍ਰਧਾਨਗੀ ਦੀ ਕੁਰਸੀ ਖਾਲੀ ਰਹੀ ਸੀ ਅਤੇ ਪ੍ਰਧਾਨਗੀ ਦੀ ਚੋਣ ਵੇਲੇ ਸਿਆਸੀ ਧਿਰਾਂ ਆਪੋ-ਆਪਣਾ ਪ੍ਰਧਾਨ ਚੁਣੇ ਜਾਣ ਲਈ ਅੜੀਆਂ ਰਹੀਆਂ ਸਨ ਜਿਸ...

  • fb
  • twitter
  • whatsapp
  • whatsapp
featured-img featured-img
ਵੋਟ ਪਾਉਣ ਲਈ ਕਤਾਰ ’ਚ ਖੜ੍ਹੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ।
Advertisement

ਪਿਛਲੀ ਵਾਰ ਨਗਰ ਕੌਂਸਲ ਬੰਗਾ ਦੀਆਂ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਪੰਜ ਸਾਲ ਪ੍ਰਧਾਨਗੀ ਦੀ ਕੁਰਸੀ ਖਾਲੀ ਰਹੀ ਸੀ ਅਤੇ ਪ੍ਰਧਾਨਗੀ ਦੀ ਚੋਣ ਵੇਲੇ ਸਿਆਸੀ ਧਿਰਾਂ ਆਪੋ-ਆਪਣਾ ਪ੍ਰਧਾਨ ਚੁਣੇ ਜਾਣ ਲਈ ਅੜੀਆਂ ਰਹੀਆਂ ਸਨ ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ ਸਨ। ਇਸ ਦੀ ਫ਼ਿਕਰਮੰਦੀ ਅੱਜ ਚੋਣਾਂ ਵਾਲੇ ਦਿਨ ਵੀ ਸੱਤਾਧਰੀ ਧਿਰ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ’ਤੇ ਸਾਫ਼ ਝਲਕਦੀ ਦੇਖੀ ਗਈ। ਆਪਣੀ ਵੋਟ ਦਾ ਇਸਤੇਮਾਲ ਕਰਨ ਕਤਾਰ ’ਚ ਖੜ੍ਹੇ ਰਹੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਕਹਿਣਾ ਸੀ ਕਿ ਜੇ ਇਸ ਵਾਰ ਇਨ੍ਹਾਂ ਚੋਣਾਂ ’ਚ ‘ਆਪ’ ਜਿੱਤਦੀ ਹੈ ਤਾਂ ਉਹ ਬੰਗਾ ਨੂੰ ਸੱਚਮੁੱਚ ਨਗੀਨਾ ਸ਼ਹਿਰ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸੇ ਤਰ੍ਹਾਂ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਨੇ ਆਪਣੀ ਪਾਰਟੀ ਦੇ ਬੂਥ ’ਤੇ ਬੈਠਿਆਂ ਮੰਨਿਆ ਕਿ ਪਿਛਲੀ ਵਾਰ ਬਹੁਮਤ ਨਾ ਹੋਣ ਕਾਰਨ ਸ਼ਹਿਰ ਦਾ ਵਿਕਾਸ ਪੱਛੜਿਆ ਹੈ ਤੇ ਇਸ ਵਾਰ ਜੇ ਕਾਂਗਰਸ ਨੂੰ ਬਹੁਮਤ ਮਿਲਦਾ ਹੈ ਤਾਂ ਸਾਰੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਵਿਧਾਇਕ ਚੌਧਰੀ ਮੋੋਹਣ ਲਾਲ ਬਹਿਰਾਮ ਅਤੇ ਭਾਜਪਾ ਆਗੂ ਧਰਮ ਪਾਲ ਨੇ ਵੀ ਇਸ ਵਾਰ ਪ੍ਰਧਾਨਗੀ ਦਾ ਤਾਜ ਆਪਣੀ ਪਾਰਟੀ ਦੇ ਸਿਰ ਸਜਣ ਦੀ ਆਸ ਕਰਦਿਆਂ ਪਿਛਲੇ ਪੰਜ ਸਾਲ ਦੇ ਘਾਟੇ ਪੂਰੇੇ ਕਰਨ ਦਾ ਦਾਅਵਾ ਕੀਤਾ। ਪਿਛਲੀ ਵਾਰ ਬੰਗਾ ’ਚ ਸੱਤਾਧਾਰੀ ਧਿਰ ਅਤੇ ਕਾਂਗਰਸ ਦੇ ਪੰਜ-ਪੰਜ ਉਮੀਦਵਾਰ ਜਿੱਤੇ ਸਨ ਜਦੋਂ ਕਿ ਅਕਾਲੀ ਦਲ ਦੇ ਤਿੰਨ ਉਮੀਦਵਾਰ ਜੇਤੂ ਰਹੇ ਸਨ ਤੇ ਭਾਜਪਾ ਦਾ ਇੱਕ ਉਮੀਦਵਾਰ ਸ਼ਾਮਲ ਜਿੱਤਿਆ। ਇੱਕ ਉਮੀਦਵਾਰ ਆਜ਼ਾਦ ਚੋਣ ਜਿੱਤਿਆ ਸੀ।

Advertisement
Advertisement
×