DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

House Collapses: ਕੱਚਾ ਘਰ ਡਿੱਗਿਆ

ਇੱਥੋਂ ਨੇੜਲੇ ਕੰਢੀ ਖੇਤਰ ਦੇ ਪਿੰਡ ਬਹਿਮਾਵਾ ਵਿੱਚ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਘਰ ਦਾ ਮਾਲਕ ਵਾਲ-ਵਾਲ ਬਚ ਗਿਆ। ਪੀੜਤ ਸ਼ਾਦੀ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਕੱਚਾ ਹੈ ਅਤੇ ਉਹ...

  • fb
  • twitter
  • whatsapp
  • whatsapp
featured-img featured-img
ਡਿੱਗੇ ਕੱਚੇ ਮਕਾਨ ਦਾ ਮਲਬਾ ਦਿਖਾਉਂਦਾ ਪੀੜਤ ਸ਼ਾਦੀ ਲਾਲ। -ਫੋਟੋ: ਜਗਜੀਤ
Advertisement

ਇੱਥੋਂ ਨੇੜਲੇ ਕੰਢੀ ਖੇਤਰ ਦੇ ਪਿੰਡ ਬਹਿਮਾਵਾ ਵਿੱਚ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਘਰ ਦਾ ਮਾਲਕ ਵਾਲ-ਵਾਲ ਬਚ ਗਿਆ। ਪੀੜਤ ਸ਼ਾਦੀ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਕੱਚਾ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਪੰਚਾਇਤ ਰਾਹੀਂ ਗਰਾਂਟ ਲਈ ਦਰਖਾਸਤਾਂ ਦੇ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਦੋ ਦਿਨ ਪਹਿਲਾਂ ਪਈ ਬਰਸਾਤ ਕਾਰਨ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਦੁਪਹਿਰ ਸਮੇਂ ਅਚਾਨਕ ਮਕਾਨ ਡਿੱਗ ਪਿਆ। ਇਸ ਸਬੰਧੀ ਬਲਾਕ ਤਲਵਾੜਾ ਦੇ ਬੀ ਡੀ ਪੀ ਓ ਵਿਕਰਮ ਸਿੰਘ ਨੇ ਪੀੜਤ ਵੱਲੋਂ ਸੂਚਨਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਨੂੰ ਲੋੜੀਂਦੇ ਫਾਰਮ ਭਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਫਾਰਮ ਪ੍ਰਾਪਤ ਹੋਣ ਉੱਤੇ ਸਰਕਾਰੀ ਨਿਯਮਾਂ ਤਹਿਤ ਬਣਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

Advertisement

Advertisement
Advertisement
×